ਭਾਰਤ ''ਚ ਘੱਟ ਰਹੀ ਹੈ ਅਰਬਪਤੀਆਂ ਦੀ ਗਿਣਤੀ

07/25/2019 3:09:17 PM

ਵਾਸ਼ਿੰਗਟਨ/ਨਵੀਂ ਦਿੱਲੀ— ਫੋਬਸ ਦੀ ਲਿਸਟ ਮੁਤਾਬਕ ਬੀਤੇ ਸਾਲ ਦੇ ਮੁਕਾਬਲੇ ਇਸ ਸਾਲ ਦੇਸ਼ 'ਚ ਅਰਬਪਤੀਆਂ ਦੀ ਗਿਣਤੀ ਘੱਟ ਹੋ ਗਈ ਹੈ। ਸਾਲ 2018 'ਚ ਜਿਥੇ ਦੇਸ਼ 'ਚ 131 ਅਰਬਪਤੀ ਸਨ ਉਥੇ ਸਾਲ 2019 'ਚ ਫੋਬਸ ਮੈਗੇਜ਼ੀਨ ਵਲੋਂ ਜਾਰੀ ਕੀਤੀ ਗਈ ਲਿਸਟ ਦੇ ਹਿਸਾਬ ਨਾਲ ਇਨ੍ਹਾਂ ਦੀ ਗਿਣਤੀ ਘੱਟ ਕੇ 106 ਰਹਿ ਗਈ ਹੈ। ਅਮਰੀਕਾ 'ਚ ਅਰਬਪਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਦਰਜ ਕੀਤੀ ਗਈ ਹੈ। ਉਸ ਤੋਂ ਬਾਅਦ ਚੀਨ ਤੇ ਜਰਮਨੀ ਦਾ ਨੰਬਰ ਆਉਂਦਾ ਹੈ। ਇਸ ਮੈਗੇਜ਼ੀਨ 'ਚ 10 ਹੋਰ ਦੇਸ਼ਾਂ ਦਾ ਨਾਂ ਜਾਰੀ ਕੀਤਾ ਗਿਆ ਹੈ, ਜਿਸ 'ਚ ਚੌਥੇ ਨੰਬਰ 'ਤੇ ਭਾਰਤ ਹੈ।

ਲਿਸਟ ਨੂੰ ਦੇਖੀਏ ਤਾਂ ਇਸ ਸਾਲ ਵੀ ਭਾਰਤ ਚੌਥੇ ਨੰਬਰ 'ਤੇ ਹੀ ਬਣਿਆ ਹੋਇਆ ਹੈ। ਸਾਲ 2018 'ਚ ਵੀ ਦੇਸ਼ ਦੇ ਅਰਬਪਤੀ ਇਸੇ ਸਥਾਨ 'ਤੇ ਸਨ। ਅਜਿਹਾ ਕਿਹਾ ਜਾਂਦਾ ਹੈ ਕਿ ਜੇਕਰ ਦੇਸ਼ 'ਚ ਨੋਟਬੰਦੀ ਨਹੀਂ ਹੋਈ ਹੁੰਦੀ ਤਾਂ ਇਨ੍ਹਾਂ ਦੀ ਗਿਣਤੀ ਕਿਤੇ ਜ਼ਿਆਦਾ ਹੁੰਦੀ। ਹੋ ਸਕਦਾ ਹੈ ਕਿ ਦੇਸ਼ ਦੂਜੇ ਜਾਂ ਤੀਜੇ ਨੰਬਰ 'ਤੇ ਹੁੰਦਾ ਜੇਕਰ ਨੋਟਬੰਦੀ ਕਾਰਨ ਇਨ੍ਹਾਂ ਦੀ ਗਿਣਤੀ ਘਟੀ ਨਾਂ ਹੁੰਦੀ। ਸਾਲ 2019 ਦੀ ਲਿਸਟ ਦੇ ਹਿਸਾਬ ਨਾਲ ਅਮਰੀਕਾ 'ਚ 607, ਚੀਨ 'ਚ 324, ਜਰਮਨੀ 'ਚ 114, ਭਾਰਤ 'ਚ 106, ਰੂਸ 'ਚ 98, ਹਾਂਗਕਾਂਗ 'ਚ 71, ਬ੍ਰਾਜ਼ੀਲ 'ਚ 58, ਬ੍ਰਿਟੇਨ 'ਚ 54, ਕੈਨੇਡਾ 'ਚ 45 ਤੇ ਫਰਾਂਸ 'ਚ 41 ਅਰਬਪਤੀ ਹਨ।

ਸਾਲ 2018 'ਚ ਫੋਬਸ ਵਲੋਂ ਜਾਰੀ ਕੀਤੀ ਗਈ ਲਿਸਟ ਦੇ ਮੁਤਾਬਕ ਚੀਨ 'ਚ ਦੁਨੀਆ ਦੇ ਸਭ ਤੋਂ ਜ਼ਿਆਦਾ ਅਰਬਪਤੀ ਸਨ, ਜੋ ਨੇੜਲੇ ਦੇਸ਼, ਸੰਯੁਕਤ ਰਾਜ ਅਮਰੀਕਾ ਤੋਂ ਜ਼ਿਆਦਾ ਸਨ। ਚੀਨ 'ਚ 819 ਅਰਬਪਤੀ, ਅਮਰੀਕਾ 'ਚ 571, ਭਾਰਤ 'ਚ 131 ਤੇ ਯੂਕੇ 'ਚ 118 ਅਰਬਪਤੀ ਸਨ।


Baljit Singh

Content Editor

Related News