ਇਤਿਹਾਸ ''ਚ ਪਹਿਲੀ ਵਾਰ ਇੰਗਲੈਂਡ ਚਾਹੁੰਦੈ ਕਿ ਕੋਈ ਭਾਰਤੀ ਬਣੇ ਉਨ੍ਹਾਂ ਦੀ ਕ੍ਰਿਕਟ ਟੀਮ ਦਾ ਕੋਚ

Sunday, Aug 04, 2024 - 05:11 AM (IST)

ਇਤਿਹਾਸ ''ਚ ਪਹਿਲੀ ਵਾਰ ਇੰਗਲੈਂਡ ਚਾਹੁੰਦੈ ਕਿ ਕੋਈ ਭਾਰਤੀ ਬਣੇ ਉਨ੍ਹਾਂ ਦੀ ਕ੍ਰਿਕਟ ਟੀਮ ਦਾ ਕੋਚ

ਸਪੋਸਟਸ ਡੈਸਕ : ਰਾਹੁਲ ਦ੍ਰਾਵਿੜ ਬਣੇਗਾ ਉਸ ਟੀਮ ਦਾ ਕੋਚ, ਜਿਸ ਦੀ ਖੇਡ ਭਾਰਤ ਲਈ ਟੀ-20 ਵਿਸ਼ਵ ਕੱਪ ਵਿਚ ਖ਼ਤਮ ਹੋ ਗਈ ਸੀ! ਰਾਹੁਲ ਦ੍ਰਾਵਿੜ ਨੇ ਟੀ-20 ਵਿਸ਼ਵ ਕੱਪ 2024 ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਭਵਿੱਖ ਵਿਚ ਟੀਮ ਇੰਡੀਆ ਦੇ ਕੋਚ ਨਹੀਂ ਹੋਣਗੇ ਅਤੇ ਇਸ ਦਾ ਇਕ ਵੱਡਾ ਕਾਰਨ ਲਗਭਗ ਪੂਰਾ ਸਾਲ ਘਰ ਤੋਂ ਬਾਹਰ ਰਹਿਣਾ ਦੱਸਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਦ੍ਰਾਵਿੜ ਆਈਪੀਐੱਲ 'ਚ ਕੋਚਿੰਗ ਦੇ ਸਕਦੇ ਹਨ ਪਰ ਇੰਗਲੈਂਡ ਦੇ ਸਾਬਕਾ ਕਪਤਾਨ ਨੇ ਵੱਡਾ ਦਾਅਵਾ ਕੀਤਾ ਹੈ।

ਜਿਸ ਵਾਅਦੇ ਅਤੇ ਉਮੀਦ ਨਾਲ ਰਾਹੁਲ ਦ੍ਰਾਵਿੜ ਨੂੰ ਕਰੀਬ ਢਾਈ ਸਾਲ ਪਹਿਲਾਂ ਟੀਮ ਇੰਡੀਆ ਦਾ ਕੋਚ ਬਣਾਇਆ ਗਿਆ ਸੀ, ਉਸ ਨੂੰ ਉਨ੍ਹਾਂ ਨੇ ਆਪਣੇ ਸਫ਼ਰ ਦੇ ਆਖਰੀ ਪੜਾਅ 'ਤੇ ਪੂਰਾ ਕੀਤਾ। ਟੀਮ ਇੰਡੀਆ ਨੂੰ ਟੀ-20 ਵਿਸ਼ਵ ਚੈਂਪੀਅਨ ਬਣਾਉਣ ਤੋਂ ਬਾਅਦ ਰਾਹੁਲ ਦ੍ਰਾਵਿੜ ਦਾ ਸਫ਼ਰ ਵੀ ਖ਼ਤਮ ਹੋ ਗਿਆ। ਦ੍ਰਾਵਿੜ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਦੇ ਕੋਚ ਨਹੀਂ ਰਹਿਣਗੇ। ਹੁਣ ਗੌਤਮ ਗੰਭੀਰ ਨੇ ਭਾਰਤੀ ਡਰੈਸਿੰਗ ਰੂਮ 'ਚ ਆਪਣੀ ਜਗ੍ਹਾ ਲੈ ਲਈ ਹੈ ਪਰ ਹਰ ਕਿਸੇ ਦੇ ਦਿਮਾਗ 'ਚ ਸਵਾਲ ਹੈ ਕਿ ਰਾਹੁਲ ਦ੍ਰਾਵਿੜ ਅੱਗੇ ਕੀ ਕਰਨਗੇ? ਆਈਪੀਐੱਲ ਵਿਚ ਕੋਚਿੰਗ ਨੂੰ ਲੈ ਕੇ ਵੱਖ-ਵੱਖ ਖਬਰਾਂ ਆਈਆਂ ਹਨ ਅਤੇ ਹੁਣ ਉਨ੍ਹਾਂ ਦਾ ਨਾਂ ਇੰਗਲੈਂਡ ਕ੍ਰਿਕਟ ਟੀਮ ਨਾਲ ਵੀ ਜੁੜਿਆ ਹੋਇਆ ਹੈ।

ਕੀ ਦ੍ਰਾਵਿੜ ਬਣਨਗੇ ਇੰਗਲੈਂਡ ਦੇ ਕੋਚ?
ਹਾਂ, ਤੁਸੀਂ ਇਸ ਨੂੰ ਸਹੀ ਪੜ੍ਹਿਆ, ਢਾਈ ਸਾਲ ਭਾਰਤੀ ਟੀਮ ਦੇ ਮੁੱਖ ਕੋਚ ਰਹੇ ਰਾਹੁਲ ਦ੍ਰਾਵਿੜ ਨੇ ਇਸ ਨੂੰ ਅੱਗੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਮੰਨਿਆ ਜਾਂਦਾ ਹੈ ਕਿ ਉਹ ਰਾਸ਼ਟਰੀ ਟੀਮ ਦੇ ਕੋਚ ਦੇ ਤੌਰ 'ਤੇ ਪੂਰਾ ਸਾਲ ਲਗਾਤਾਰ ਸਫ਼ਰ ਨਹੀਂ ਕਰਨਾ ਚਾਹੁੰਦੇ ਸਨ ਅਤੇ ਇਸ ਲਈ ਉਨ੍ਹਾਂ ਨੇ ਭਾਰਤੀ ਟੀਮ ਦੀ ਕੋਚਿੰਗ ਤੋਂ ਬ੍ਰੇਕ ਲੈ ਲਈ ਸੀ। ਅਜਿਹੇ 'ਚ ਦ੍ਰਾਵਿੜ ਦੇ ਕਿਸੇ ਵੀ ਰਾਸ਼ਟਰੀ ਟੀਮ ਦਾ ਕੋਚ ਬਣਨ ਦੀ ਸੰਭਾਵਨਾ ਘੱਟ ਜਾਪਦੀ ਹੈ ਪਰ ਇੰਗਲੈਂਡ ਕ੍ਰਿਕਟ ਟੀਮ 'ਚ ਕੋਚ ਦੀ ਜਗ੍ਹਾ ਖਾਲੀ ਹੋਣ ਤੋਂ ਬਾਅਦ ਇਹ ਦਾਅਵਾ ਕੀਤਾ ਗਿਆ ਹੈ।

ਦਰਅਸਲ ਵਨਡੇ ਅਤੇ ਟੀ-20 ਵਿਸ਼ਵ ਕੱਪ 'ਚ ਇੰਗਲੈਂਡ ਦੀ ਅਸਫਲਤਾ ਤੋਂ ਬਾਅਦ ਉਸ ਦੇ ਸੀਮਤ ਓਵਰਾਂ ਦੇ ਕੋਚ ਮੈਥਿਊ ਮੋਟ ਨੇ ਹਾਲ ਹੀ 'ਚ ਅਸਤੀਫਾ ਦੇ ਦਿੱਤਾ ਸੀ। ਟੀਮ ਇੰਡੀਆ ਨੇ ਖੁਦ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਇੰਗਲੈਂਡ ਨੂੰ ਹਰਾਇਆ ਸੀ। ਉਦੋਂ ਤੋਂ ਹੀ ਉਨ੍ਹਾਂ ਦੀ ਜਗ੍ਹਾ ਲਈ ਵੱਖ-ਵੱਖ ਦਿੱਗਜਾਂ ਦੇ ਨਾਵਾਂ ਦੀ ਚਰਚਾ ਹੋ ਰਹੀ ਹੈ। ਇੰਗਲੈਂਡ ਨੂੰ 2019 'ਚ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਸਾਬਕਾ ਕਪਤਾਨ ਇਓਨ ਮੋਰਗਨ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦ੍ਰਾਵਿੜ ਦਾ ਨਾਂ ਵੀ ਲਿਆ। ਮੋਰਗਨ ਨੇ ਕਿਹਾ ਕਿ ਇੰਗਲੈਂਡ ਵਰਗੀ ਟੀਮ ਨੂੰ ਦੁਨੀਆ ਦੇ ਸਰਵਸ੍ਰੇਸ਼ਠ ਕੋਚ ਦੀ ਲੋੜ ਹੋਵੇਗੀ ਅਤੇ ਉਨ੍ਹਾਂ ਦੇ ਹਿਸਾਬ ਨਾਲ ਰਿਕੀ ਪੋਂਟਿੰਗ, ਰਾਹੁਲ ਦ੍ਰਾਵਿੜ, ਸਟੀਫਨ ਫਲੇਮਿੰਗ ਅਤੇ ਬ੍ਰੈਂਡਨ ਮੈਕੁਲਮ ਸਭ ਤੋਂ ਵਧੀਆ ਵਿਕਲਪ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News