ਸਮੂਹਿਕ ਭੋਜ ''ਚ ਖਾਣਾ ਖਾਣ ਮਗਰੋਂ ਵਿਗੜੀ ਕਈ ਲੋਕਾਂ ਦੀ ਸਿਹਤ ! 1 ਔਰਤ ਦੀ ਹੋਈ ਮੌਤ

Monday, May 25, 2026 - 03:30 PM (IST)

ਸਮੂਹਿਕ ਭੋਜ ''ਚ ਖਾਣਾ ਖਾਣ ਮਗਰੋਂ ਵਿਗੜੀ ਕਈ ਲੋਕਾਂ ਦੀ ਸਿਹਤ ! 1 ਔਰਤ ਦੀ ਹੋਈ ਮੌਤ

ਨੈਸ਼ਨਲ ਡੈਸਕ- ਛੱਤੀਸਗੜ੍ਹ ਦੇ ਕੋਂਡਾਗਾਂਵ ਜ਼ਿਲ੍ਹੇ ਦੇ ਮਾਕੜੀ ਵਿਕਾਸਖੰਡ ਅਧੀਨ ਆਉਂਦੇ ਪਿੰਡ ਤਾਮਰਾਵੰਡ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਦੌਰਾਨ ਖਾਣਾ ਖਾਣ ਮਗਰੋਂ ਕਈ ਲੋਕਾਂ ਦੀ ਸਿਹਤ ਵਿਗੜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 'ਦੇਵ ਜਾਤਰਾ' ਉਤਸਵ ਦੇ ਸਮੂਹਿਕ ਭੋਜ (ਲੰਗਰ) ਵਿੱਚ ਸ਼ਾਮਲ ਹੋਣ ਤੋਂ ਬਾਅਦ ਬੱਚਿਆਂ ਅਤੇ ਔਰਤਾਂ ਸਣੇ 26 ਲੋਕ ਬੀਮਾਰ ਹੋ ਗਏ, ਜਦਕਿ ਇਲਾਜ ਦੌਰਾਨ ਸੋਮਵਾਰ ਨੂੰ ਇੱਕ ਮਹਿਲਾ ਦੀ ਦਰਦਨਾਕ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਪਿੰਡ ਵਿੱਚ 'ਦੇਵ ਜਾਤਰਾ' ਦੇ ਸਬੰਧ ਵਿੱਚ ਸਮੂਹਿਕ ਸ਼ਾਕਾਹਾਰੀ ਭੋਜਨ ਦਾ ਪ੍ਰਬੰਧ ਕੀਤਾ ਗਿਆ ਸੀ। ਖਾਣਾ ਖਾਣ ਦੇ ਕੁਝ ਸਮੇਂ ਬਾਅਦ ਹੀ ਕਈ ਲੋਕਾਂ ਨੂੰ ਅਚਾਨਕ ਉਲਟੀਆਂ, ਦਸਤ ਅਤੇ ਪੇਟ ਦਰਦ ਦੀਆਂ ਸ਼ਿਕਾਇਤਾਂ ਹੋਣ ਲੱਗੀਆਂ। ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮਾਕੜੀ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ- ਵਿਦੇਸ਼ ਜਾਣ ਦੇ ਚਾਹਵਾਨਾਂ ਦੀ ਲੱਗੀ ਲਾਟਰੀ ! ਪੂਰੇ ਪਰਿਵਾਰ ਲਈ ਮਿਲ ਰਿਹਾ ਮਲਟੀਪਲ ਐਂਟਰੀ ਵੀਜ਼ਾ

ਮਰੀਜ਼ਾਂ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਕੁਝ ਗੰਭੀਰ ਮਰੀਜ਼ਾਂ ਨੂੰ ਬਿਹਤਰ ਇਲਾਜ ਲਈ ਜ਼ਿਲ੍ਹਾ ਹਸਪਤਾਲ ਰੈਫ਼ਰ ਕੀਤਾ ਗਿਆ ਸੀ, ਜਿੱਥੇ ਇਲਾਜ ਦੌਰਾਨ ਰਜ਼ੀਆ ਬਾਈ ਨਾਂ ਦੀ ਔਰਤ ਦੀ ਮੌਤ ਹੋ ਗਈ। ਬਾਕੀ ਮਰੀਜ਼ਾਂ ਦਾ ਇਲਾਜ ਹਾਲੇ ਵੀ ਜਾਰੀ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਪਿੰਡ ਤਾਮਰਾਵੰਡ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਪ੍ਰੋਗਰਾਮ ਵਿੱਚ ਵਰਤੇ ਗਏ ਖਾਧ ਪਦਾਰਥਾਂ ਅਤੇ ਪਾਣੀ ਦੇ ਸੈਂਪਲ ਲੈ ਕੇ ਲੈਬ ਵਿੱਚ ਜਾਂਚ ਲਈ ਭੇਜੇ ਗਏ ਹਨ।

ਇਹ ਵੀ ਪੜ੍ਹੋ- ਈਦ ਦੀਆਂ ਛੁੱਟੀਆਂ ਰੱਦ ! ਹੁਣ ਸਿਰਫ਼ ਇਸ ਦਿਨ ਹੋਵੇਗੀ Holiday, CM ਸ਼ੁਭੇਂਦੂ ਨੇ ਕੀਤਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News