2 ਭਾਈਚਾਰਿਆਂ ਦੀ ਲੜਾਈ ''ਚ ਸੱਦਣੀ ਪਈ ਪੁਲਸ ! 1 ਦੀ ਮੌਤ ਮਗਰੋਂ ਸੁਨਸਰੀ ''ਚ ਬਣੇ ਕਰਫਿਊ ਵਰਗੇ ਹਾਲਾਤ
Monday, Jul 27, 2026 - 11:37 AM (IST)
ਇੰਟਰਨੈਸ਼ਨਲ ਡੈਸਕ- ਭਾਰਤ ਦੀ ਬਿਹਾਰ ਸਰਹੱਦ ਨਾਲ ਲੱਗਦੇ ਗੁਆਂਢੀ ਮੁਲਕ ਨੇਪਾਲ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੁਨਸਰੀ ਜ਼ਿਲ੍ਹੇ 'ਚ ਦੋ ਭਾਈਚਾਰਿਆਂ ਵਿਚਾਲੇ ਹੋਈ ਫਿਰਕੂ ਝੜਪ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ ਹੈ। ਇਸ ਝੜਪ 'ਚ 1 ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਹੈ, ਜਿਸ ਮਗਰੋਂ ਇਲਾਕੇ 'ਚ ਹਿੰਸਾ ਤੇਜ਼ੀ ਨਾਲ ਭੜਕ ਰਹੀ ਹੈ। ਇਸ ਹਿੰਸਾ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਸਵੇਰੇ 7 ਵਜੇ ਤੋਂ ਇਲਾਕੇ 'ਚ ਅਨਿਸ਼ਚਿਤ ਸਮੇਂ ਲਈ ਕਈ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ।
ਪੁਲਸ ਅਨੁਸਾਰ, ਐਤਵਾਰ ਰਾਤ ਦੇਵਗੰਜ ਗ੍ਰਾਮੀਣ ਨਗਰਪਾਲਿਕਾ ਦੇ ਕਪਤਾਨਗੰਜ ਇਲਾਕੇ 'ਚ ਦੋ ਧਾਰਮਿਕ ਸਮੂਹਾਂ ਦੁਆਰਾ ਵੱਖ-ਵੱਖ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਸਨ। ਇਨ੍ਹਾਂ ਪ੍ਰੋਗਰਾਮਾਂ ਦੌਰਾਨ ਲਾਊਡਸਪੀਕਰ ਦੀ ਵਰਤੋਂ ਕਰਨ ਅਤੇ ਧਾਰਮਿਕ ਝੰਡੇ ਲਗਾਉਣ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ, ਜੋ ਬਾਅਦ 'ਚ ਹਿੰਸਕ ਝੜਪ 'ਚ ਬਦਲ ਗਈ।
ਇਹ ਵੀ ਪੜ੍ਹੋ- ਮਿਡਲ ਈਸਟ ਜੰਗ 'ਚ ਖਿੱਚਿਆ ਜਾਵੇਗਾ ਇਕ ਹੋਰ ਦੇਸ਼ ! ਇਰਾਨੀ ਜਹਾਜ਼ 'ਤੇ ਹਮਲੇ ਮਗਰੋਂ ਵਧਿਆ ਖ਼ਤਰਾ
ਸਥਿਤੀ 'ਤੇ ਕਾਬੂ ਪਾਉਣ ਲਈ ਜਦੋਂ ਸੁਰੱਖਿਆ ਬਲ ਮੌਕੇ 'ਤੇ ਪਹੁੰਚੇ ਤਾਂ ਗੋਲੀਬਾਰੀ ਦੌਰਾਨ 24 ਸਾਲਾ ਓਮ ਪ੍ਰਕਾਸ਼ ਮਹਿਤਾ ਦੀ ਮੌਤ ਹੋ ਗਈ, ਜਦਕਿ ਇਸ ਹਿੰਸਾ ਦੌਰਾਨ ਸੁਰੱਖਿਆ ਕਰਮਚਾਰੀਆਂ ਸਮੇਤ 12 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਹਿੰਸਾ ਭੜਕ ਜਾਣ ਮਗਰੋਂ ਪ੍ਰਸ਼ਾਸਨ ਨੇ 5 ਪ੍ਰਮੁੱਖ ਬਾਜ਼ਾਰ ਖੇਤਰਾਂ ਵਿੱਚ 4 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ, ਧਰਨੇ-ਪ੍ਰਦਰਸ਼ਨ ਅਤੇ ਜਨਤਕ ਸਭਾ ਕਰਨ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 500 ਨੇਪਾਲੀ ਰੁਪਏ ਜੁਰਮਾਨਾ, 1 ਮਹੀਨੇ ਦੀ ਕੈਦ ਜਾਂ ਦੋਵੇਂ ਹੋ ਸਕਦੇ ਹਨ।
ਇਹ ਵੀ ਪੜ੍ਹੋ- 'ਬਾਈਟ ਆਫ਼ ਸਿਏਟਲ' 'ਚ ਚੱਲ ਗਈਆਂ ਅੰਨ੍ਹੇਵਾਹ ਗੋਲ਼ੀਆਂ ! 2 ਲੋਕਾਂ ਦੀ ਮੌਤ, ਕਈ ਹੋਰ ਜ਼ਖ਼ਮੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
