ਖਾਣਾ ਪਕਾਉਂਦੇ ਸਮੇਂ ਲੱਗੀ ਅੱਗ, ਬਜ਼ੁਰਗ ਔਰਤ ਸਮੇਤ ਬੇਟੀ ਅਤੇ ਨੂੰਹ ਦੀ ਝੁਲਸਣ ਨਾਲ ਹੋਈ ਮੌਤ

Thursday, May 21, 2020 - 10:36 AM (IST)

ਖਾਣਾ ਪਕਾਉਂਦੇ ਸਮੇਂ ਲੱਗੀ ਅੱਗ, ਬਜ਼ੁਰਗ ਔਰਤ ਸਮੇਤ ਬੇਟੀ ਅਤੇ ਨੂੰਹ ਦੀ ਝੁਲਸਣ ਨਾਲ ਹੋਈ ਮੌਤ

ਬਾਂਦਾ (ਉੱਤਰ ਪ੍ਰਦੇਸ਼)- ਬਾਂਦਾ ਜ਼ਿਲੇ 'ਚ ਬਬੇਰੂ ਕੋਤਵਾਲੀ ਖੇਤਰ ਦੇ ਇਕ ਘਰ 'ਚ ਲੱਗੀ ਅੱਗ ਦੀ ਲਪੇਟ 'ਚ ਆਉਣ ਨਾਲ ਇਕ ਬਜ਼ੁਰਗ ਔਰਤ, ਉਸ ਦੀ ਬੇਟੀ ਅਤੇ ਨੂੰਹ ਦੀ ਮੌਤ ਹੋ ਗਈ ਹੈ। ਬਬੇਰੂ ਕੋਤਵਾਲੀ ਦੇ ਇੰਚਾਰਜ ਨਿਰੀਖਕ ਜੈਸ਼ਾਮ ਪਾਂਡੇ ਨੇ ਵੀਰਵਾਰ ਨੂੰ ਦੱਸਿਆ ਕਿ ਪਰਾਸ ਪਿੰਡ ਸਥਿਤ ਘਰ 'ਚ ਮੰਗਲਵਾਰ ਨੂੰ ਖਾਣਾ ਪਕਾਉਂਦੇ ਸਮੇਂ ਅੱਗ ਦੀ ਲਪੇਟ 'ਚ ਆਉਣ ਨਾਲ ਮੁੰਨੀ ਦੇਵੀ (70) ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮੁੰਨੀ ਦੇਵੀ ਨੂੰ ਬਚਾਉਣ ਦੀ ਕੋਸ਼ਿਸ਼ 'ਚ ਉਸ ਦੀ ਬੇਟੀ ਆਰਤੀ (33) ਅਤੇ ਨੂੰਹ ਰੇਖਾ (35) ਬੁਰੀ ਤਰ੍ਹਾਂ ਨਾਲ ਝੁਲਸ ਗਈਆਂ।

ਉਨ੍ਹਾਂ ਨੇ ਦੱਸਿਆ ਕਿ ਆਰਤੀ ਦੀ ਜ਼ਿਲਾ ਹਸਪਤਾਲ 'ਚ ਬੁੱਧਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ ਰੇਖਾ ਨੇ ਕਾਨਪੁਰ ਲਿਜਾਂਦੇ ਸਮੇਂ ਰਸਤੇ 'ਚ ਦਮ ਤੋੜ ਦਿੱਤਾ। ਪਾਂਡੇ ਨੇ ਦੱਸਿਆ ਕਿ ਬੁੱਧਵਾਰ ਨੂੰ ਹੀ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਤਿੰਨਾਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ। ਬਬੇਰੂ ਦੇ ਉਪ ਜ਼ਿਲਾ ਅਧਿਕਾਰੀ ਮਹੇਂਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਅਗਨੀਕਾਂਡ ਨਾਲ ਹੋਏ ਨੁਕਸਾਨ ਦਾ ਆਕਲਨ ਕਰਵਾਇਆ ਗਿਆ ਹੈ ਅਤੇ ਪ੍ਰਸ਼ਾਸਨ ਪੀੜਤ ਪਰਿਵਾਰ ਨੂੰ ਜਲਦ ਹੀ ਤੈਅ ਆਰਥਿਕ ਮਦਦ ਮੁਹੱਈਆ ਕਰਵਾਏਗਾ।


author

DIsha

Content Editor

Related News