ਠੰਡ ਦਾ ਕਹਿਰ ਜਾਰੀ, ਧੁੰਦ ਕਾਰਨ ਦੇਰੀ ਨਾਲ ਚੱਲਣਗੀਆਂ 24 ਰੇਲਾਂ, ਦੇਖੋ ਲਿਸਟ 'ਚ ਤੁਹਾਡੀ ਰੇਲ ਤਾਂ ਨਹੀਂ ਸ਼ਾਮਲ

Thursday, Jan 11, 2024 - 01:39 PM (IST)

ਨਵੀਂ ਦਿੱਲੀ- ਪੂਰਾ ਉੱਰਤ ਭਾਰਤ ਸ਼ੀਤ ਲਹਿਰ ਅਤੇ ਸੰਘਣੀ ਧੁੰਦ ਦੀ ਲਪੇਟ 'ਚ ਹੈ। ਤਾਪਮਾਨ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਉਥੇ ਹੀ ਵਿਜ਼ੀਬਿਲਿਟੀ 'ਚ ਵੀ ਕਈ ਸਥਾਨਾਂ 'ਤੇ ਕਮੀ ਦੇਖਣ ਨੂੰ ਮਿਲ ਰਹੀ ਹੈ। ਇਸਦਾ ਬੁਰਾ ਪ੍ਰਭਾਵ ਰੇਲਵੇ ਸੇਵਾਵਾਂ 'ਤੇ ਵੀ ਪੈ ਰਿਹਾ ਹੈ। ਦਰਅਸਲ, ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦਿੱਲੀ ਆਉਣ ਵਾਲੀਆਂ 24 ਰੇਲਾਂ ਅੱਜ ਦੇਰੀ ਨਾਲ ਚੱਲ ਰਹੀਆਂ ਹਨ। 

ਇਹ ਵੀ ਪੜ੍ਹੋ- ਠੰਡ ਨੇ ਤੋੜਿਆ 11 ਸਾਲਾਂ ਦਾ ਰਿਕਾਰਡ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ

ਜੇਕਰ ਤੁਸੀਂ ਇਸ ਸਮੇਂ ਰੇਲ ਰਾਹੀਂ ਦਿੱਲੀ ਵੱਲ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਉਸਦੀ ਟਾਈਮਿੰਗ ਨੂੰ ਲੈ ਕੇ ਅਪਡੇਟ ਰਹੋ। ਰਿਪੋਰਟ ਮੁਤਾਬਕ, ਭਾਰਤ ਦੇ ਕਈ ਸੂਬਿਆਂ ਤੋਂ ਦਿੱਲੀ ਪਹੁੰਚਣ ਵਾਲੀਆਂ 24 ਰੇਲਾਂ ਸੰਘਣੀ ਧੁੰਦ ਕਾਰਨ ਲੇਟ ਹਨ। ਸਭ ਤੋਂ ਜ਼ਿਆਦਾ ਦੇਰੀ ਕਰਨ ਵਾਲੀ ਰੇਲ ਰਾਜਧਾਨੀ ਐਕਸਪ੍ਰੈਸ ਹੈ, ਜੋ ਭੁਵਨੇਸ਼ਵਰ ਤੋਂ ਨਵੀਂ ਦਿੱਲੀ ਸਟੇਸ਼ਨ ਲਈ ਪਹੁੰਚੇਗੀ। ਇਹ ਆਪਣੇ ਤੈਅ ਸਮੇਂ ਤੋਂ 2 ਘੰਟੇ 45 ਮਿੰਟ ਲੇਟ ਹੈ। 

ਇਹ ਵੀ ਪੜ੍ਹੋ- ਹੈਰਾਨੀਜਨਕ : 14 ਸਾਲਾਂ ਤਕ ਕੁੜੀ ਦੇ ਗਲੇ 'ਚ ਫਸਿਆ ਰਿਹਾ 1 ਰੁਪਏ ਦਾ ਸਿੱਕਾ, ਜਾਣੋ ਪੂਰਾ ਮਾਮਲਾ

ਦੇਖੋ ਦੇਰੀ ਨਾਲ ਚੱਲਣ ਵਾਲੀਆਂ ਟ੍ਰੇਨਾਂ ਦੀ ਲਿਸਟ

24 Train to Delhi from various parts of the country are running late due to dense fog conditions pic.twitter.com/OiRjC42YPM

— ANI (@ANI) January 11, 2024

ਰਾਜਧਾਨੀ ਦਿੱਲੀ ਵੱਲ ਆਉਣ ਵਾਲੀਆਂ ਰੇਲਾਂ 'ਚ 20 'ਚੋਂ 25 ਰੇਲਾਂ ਰੋਜ਼ਾਨਾਂ ਲੇਟ 8-9 ਘੰਟੇ ਤਕ ਦੇਰੀ ਨਾਲ ਚੱਲ ਰਹੀਆਂ ਹਨ। ਕਈ ਵਾਰ ਤਾਂ ਅਜਿਹਾ ਹੋਇਆ ਹੈ ਕਿ ਸਵੇਰੇ ਦਿੱਲੀ ਪਹੁੰਚਣ ਵਾਲੀ ਰੇਲ ਸ਼ਾਮ ਨੂੰ ਪਹੁੰਚੀ ਹੈ। 

ਇਹ ਵੀ ਪੜ੍ਹੋ- ਗੋਆ ਕਤਲਕਾਂਡ: ਹੈਵਾਨ ਮਾਂ ਨੇ ਕਿਵੇਂ ਕੀਤਾ ਸੀ 4 ਸਾਲਾ ਪੁੱਤ ਦਾ ਕਤਲ, ਪੋਸਟਮਾਰਟਮ ਰਿਪੋਰਟ 'ਚ ਹੋਏ ਇਹ ਖੁਲਾਸੇ


Rakesh

Content Editor

Related News