ਹੜ੍ਹ ਦੀ ਸਥਿਤੀ ਖ਼ਤਰਨਾਕ, ਮਮਤਾ ਨੇ ਕੇਂਦਰ ''ਤੇ ਲਗਾਇਆ ਮਦਦ ਨਾ ਕਰਨ ਦਾ ਦੋਸ਼

Monday, Sep 30, 2024 - 04:00 PM (IST)

ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਉੱਤਰੀ ਜ਼ਿਲ੍ਹਿਆਂ ’ਚ ਹੜ੍ਹ ਦੀ ਸਥਿਤੀ ਨੂੰ ‘ਖ਼ਤਰਨਾਕ’ ਦੱਸਿਆ ਅਤੇ ਦਾਅਵਾ ਕੀਤਾ ਕਿ ਸੂਬੇ ਨੂੰ ਇਸ ਕੁਦਰਤੀ ਆਫਤ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵੱਲੋਂ ਸਹਾਇਤਾ ਨਹੀਂ ਮਿਲ ਰਹੀ ਹੈ। ਬੰਗਾਲ ਦੇ ਉੱਤਰੀ ਹਿੱਸੇ ’ਚ ਹੜ੍ਹ ਦੀ ਸਥਿਤੀ ਦਾ ਨਿਰੀਖਣ ਕਰਨ ਲਈ ਉੱਥੇ ਜਾ ਰਹੀ ਮਮਤਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੂਬਾ ਸਰਕਾਰ ਜੰਗੀ ਪੱਧਰ ’ਤੇ ਹੜ੍ਹ ਨਾਲ ਨਜਿੱਠ ਰਹੀ ਹੈ।

ਮੁੱਖ ਮੰਤਰੀ ਨੇ ਸਿਲੀਗੁਡ਼ੀ ਜਾਂਦੇ ਸਮੇਂ ਕਿਹਾ ਕਿ ਉੱਤਰੀ ਬੰਗਾਲ ਹੜ੍ਹ ਦੀ ਲਪੇਟ ’ਚ ਹੈ। ਕੂਚਬਿਹਾਰ, ਜਲਪਾਈਗੁੜੀ ਅਤੇ ਅਲੀਪੁਰਦਵਾਰ ਵਰਗੇ ਜ਼ਿਲੇ ਪ੍ਰਭਾਵਿਤ ਹੋਏ ਹਨ। ਕੇਂਦਰ ਸਰਕਾਰ ’ਤੇ ਸੂਬੇ ਨੂੰ ਆਫਤਾਂ ਨਾਲ ਲੜਨ ’ਚ ਮਦਦ ਕਰਨ ਲਈ ਆਪਣੀ ਭੂਮਿਕਾ ਨਾ ਨਿਭਾਉਣ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਡੇ ਵਾਰ-ਵਾਰ ਯਾਦ ਦਿਵਾਉਣ ਦੇ ਬਾਵਜੂਦ ਕੇਂਦਰ ਨੇ ਫਰੱਕਾ ਬੈਰਾਜ ਦੀ ਸਾਂਭ-ਸੰਭਾਲ ਨਹੀਂ ਕੀਤੀ ਅਤੇ ਇਸ ਦੀ ਪਾਣੀ ਸੰਭਾਲ ਸਮਰੱਥਾ ਕਾਫ਼ੀ ਹੱਦ ਤੱਕ ਘੱਟ ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News