ਕੁੱਲੂ: ਭਾਰੀ ਬਾਰਿਸ਼ ਕਾਰਨ ਪਾਗਲਨਾਲੇ 'ਚ ਆਇਆ ਹੜ੍ਹ, ਆਵਾਜਾਈ ਪ੍ਰਭਾਵਿਤ
Wednesday, Aug 14, 2019 - 12:43 PM (IST)

ਕੁੱਲੂ—ਹਿਮਾਚਲ ਦੇ ਕੁੱਲੂ 'ਚ ਭਾਰੀ ਬਾਰਿਸ਼ ਕਾਰਨ ਸੈਂਜ ਘਾਟੀ ਦੇ ਪਾਗਲਨਾਲੇ 'ਚ ਹੜ੍ਹ ਆ ਗਿਆ ਹੈ। ਇਸ ਕਾਰਨ 8 ਘੰਟਿਆਂ ਤੋਂ ਸੜਕ ਆਵਾਜਾਈ ਬੰਦ ਹੈ ਅਤੇ ਸੜਕ ਦੇ ਦੋਵਾਂ ਪਾਸਿਆਂ 'ਤੇ ਕਈ ਵਾਹਨ ਫਸੇ ਹੋਏ ਹਨ। ਪਾਗਲਨਾਲੇ 'ਚ ਹੜ੍ਹ ਆਉਣ ਕਾਰਨ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ 'ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸ ਦੇਈਏ ਕਿ ਭਾਰੀ ਬਾਰਿਸ਼ ਕਾਰਨ ਪਾਗਲਨਾਲੇ 'ਚ ਪਿਛਲੇ 8 ਘੰਟਿਆਂ ਤੋਂ ਮਲਬਾ ਬਾਹਰ ਆ ਰਿਹਾ ਹੈ। ਮਲਬਾ ਹਟਾਉਣਾ ਵੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਪ੍ਰਸ਼ਾਸਨ ਦੀ ਮਸ਼ੀਨਰੀ ਮਲਬਾ ਹਟਾਉਣ 'ਚ ਲੱਗ ਗਈ ਹੈ ਅਤੇ ਅਗਲੇ ਕੁਝ ਘੰਟਿਆਂ ਤੋਂ ਸੜਕ 'ਤੇ ਵਾਹਨਾਂ ਦੀ ਆਵਾਜਾਈ ਲਈ ਬਹਾਲ ਹੋ ਸਕਦੀ ਹੈ।
ਸਥਾਨਿਕ ਨਿਵਾਸੀ ਓਮ ਪ੍ਰਕਾਸ਼, ਰਾਕੇਸ਼ ਗੌਤਮ, ਤਿਲਕ ਰਾਜ, ਬੰਟੂ ਨੇਗੀ ਆਦਿ ਨੇ ਦੱਸਿਆ ਹੈ ਕਿ ਬਰਸਾਤ ਦੇ ਕਾਰਨ ਹਰ ਸਾਲ ਘਾਟੀ ਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਬਾਰਿਸ਼ ਨਾ ਰੁਕੀ ਤਾਂ ਸੜਕ ਬਹਾਲ ਹੋਣ 'ਚ ਕਈ ਹੋਰ ਘੰਟਿਆਂ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਘਾਟੀ ਦੀਆਂ 15 ਪੰਚਾਇਤਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਕੱਢੇ।