ਕੁਦਰਤੀ ਆਫ਼ਤ ਦੇ 3 ਦਿਨ ਬਾਅਦ ਵੀ ਮੰਡੀ ਨਾ ਪਹੁੰਚਣ ''ਤੇ ਭਾਜਪਾ MP ਕੰਗਨਾ ਰਣੌਤ ਨੇ ਦਿੱਤੀ ਸਫਾਈ

Friday, Jul 04, 2025 - 06:04 PM (IST)

ਕੁਦਰਤੀ ਆਫ਼ਤ ਦੇ 3 ਦਿਨ ਬਾਅਦ ਵੀ ਮੰਡੀ ਨਾ ਪਹੁੰਚਣ ''ਤੇ ਭਾਜਪਾ MP ਕੰਗਨਾ ਰਣੌਤ ਨੇ ਦਿੱਤੀ ਸਫਾਈ

ਮੰਡੀ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿਚ ਆਏ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੇ ਤਿੰਨ ਦਿਨ ਬਾਅਦ ਵੀ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਜੇ ਤੱਕ ਆਫ਼ਤ ਪ੍ਰਭਾਵਿਤ ਖੇਤਰਾਂ 'ਚ ਨਹੀਂ ਪਹੁੰਚੀ ਹੈ। ਆਫ਼ਤ ਪ੍ਰਭਾਵਿਤ ਖੇਤਰਾਂ 'ਚ ਆਪਣੀ ਗੈਰ-ਹਾਜ਼ਰੀ 'ਤੇ ਵਧ ਰਹੇ ਸਵਾਲਾਂ ਵਿਚਕਾਰ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਇਸ ਸਮੇਂ ਮੰਡੀ ਨਾ ਆਉਣ ਦੀ ਸਲਾਹ ਦਿੱਤੀ ਹੈ। ਕੰਗਨਾ ਮੁਤਾਬਕ ਜੈਰਾਮ ਠਾਕੁਰ ਨੇ ਉਸਨੂੰ ਸੇਰਾਜ ਅਤੇ ਮੰਡੀ ਜ਼ਿਲ੍ਹੇ ਦੇ ਹੋਰ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਸੰਪਰਕ ਬਹਾਲ ਹੋਣ ਤਕ ਉਡੀਕ ਕਰਨ ਲਈ ਕਿਹਾ ਹੈ।

ਕੰਗਨਾ ਨੇ ਆਪਣੀ ਪੋਸਟ ਵਿਚ ਲਿਖਿਆ ਕਿ "ਹਿਮਾਚਲ ਪ੍ਰਦੇਸ਼ ਵਿਚ ਹਰ ਸਾਲ ਹੜ੍ਹ ਕਾਰਨ ਹੋਣ ਵਾਲਾ ਨੁਕਸਾਨ ਦਿਲ ਨੂੰ ਤੋੜਨ ਵਾਲਾ ਹੈ। ਉਨ੍ਹਾਂ ਨੇ ਮੰਡੀ ਦੇ ਸੇਰਾਜ ਅਤੇ ਹੋਰ ਹੜ੍ਹ ਪ੍ਰਭਾਵਿਤ ਇਲਾਕਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ ਪਰ ਜੈਰਾਮ ਠਾਕੁਰ ਨੇ ਉਨ੍ਹਾਂ ਨੂੰ ਸੰਪਰਕ ਬਹਾਲ ਹੋਣ ਤੱਕ ਉਡੀਕ ਕਰਨ ਦਾ ਸੁਝਾਅ ਦਿੱਤਾ। ਕੰਗਨਾ ਨੇ ਇਹ ਵੀ ਦੱਸਿਆ ਕਿ ਡੀ. ਸੀ. ਮੰਡੀ ਨੇ ਅੱਜ ਵੀ ਰੈੱਡ ਅਲਰਟ ਜਾਰੀ ਕੀਤਾ ਹੈ ਅਤੇ ਉਹ ਪ੍ਰਸ਼ਾਸਨ ਦੀ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਮਨਜ਼ੂਰੀ ਮਿਲਣ ਤੋਂ ਬਾਅਦ ਉਹ ਜਲਦੀ ਹੀ ਲੋਕਾਂ ਵਿਚਾਲੇ ਪਹੁੰਚੇਗੀ।''

PunjabKesari

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕੰਗਨਾ ਦੀ ਆਫ਼ਤ ਦੌਰਾਨ ਗੈਰ-ਹਾਜ਼ਰੀ 'ਤੇ ਸਵਾਲ ਉੱਠੇ ਹਨ। ਸਾਲ 2023 ਵਿਚ ਵੀ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਭਾਰੀ ਮੀਂਹ ਕਾਰਨ ਕਾਫੀ ਨੁਕਸਾਨ ਹੋਇਆ ਸੀ ਅਤੇ ਤਾਂ ਵੀ ਕੰਗਨਾ ਆਪਣੇ ਸੰਸਦੀ ਖੇਤਰ ਵਿਚ ਦੇਰੀ ਨਾਲ ਪਹੁੰਚੀ ਸੀ। ਉਸ ਸਮੇਂ ਵੀ ਉਨ੍ਹਾਂ ਦੀ  ਗੈਰ-ਹਾਜ਼ਰੀ ਨੂੰ ਲੈ ਕੇ ਖੂਬ ਚਰਚਾ ਹੋਈ ਸੀ, ਅਜਿਹੇ ਵਿਚ ਇਕ ਵਾਰ ਫਿਰ ਉਹ ਹੀ ਸਥਿਤੀ ਦੋਹਰਾਈ ਜਾ ਰਹੀ ਹੈ, ਜਿੱਥੇ ਕੰਗਨਾ ਸੋਸ਼ਲ ਮੀਡੀਆ 'ਤੇ ਆਪਣੀ ਗੱਲ ਰੱਖ ਰਹੀ ਹੈ ਪਰ ਅਜੇ ਤੱਕ ਮੰਡੀ ਨਹੀਂ ਪਹੁੰਚੀ ਹੈ।


author

Tanu

Content Editor

Related News