ਹੁਣ ਘਰ-ਘਰ ਹੋਵੇਗੀ ਦਵਾਈਆਂ ਦੀ ਡਿਲੀਵਰੀ, Flipkart ਨੇ ਲਾਂਚ ਕੀਤੀ ਨਵੀਂ Health+ ਸਰਵਿਸ

Saturday, Nov 20, 2021 - 02:26 PM (IST)

ਹੁਣ ਘਰ-ਘਰ ਹੋਵੇਗੀ ਦਵਾਈਆਂ ਦੀ ਡਿਲੀਵਰੀ, Flipkart ਨੇ ਲਾਂਚ ਕੀਤੀ ਨਵੀਂ Health+ ਸਰਵਿਸ

ਗੈਜੇਟ ਡੈਸਕ– ਈ-ਕਾਮਰਸ ਕੰਪਨੀ ਫਲਿਪਕਾਰਟ ਨੇ ਹੈਲਥਕੇਅਰ ਸੈਗਮੈਂਟ ’ਚ ਐਂਟਰੀ ਕਰਦੇ ਹੋਏ ਨਵੀਂ Health+ ਸਰਵਿਸ ਲਾਂਚ ਕੀਤੀ ਹੈ। ਇਸ ਰਾਹੀਂ ਕੰਪਨੀ ਲੋਕਾਂ ਨੂੰ ਘਰ ਤਕ ਦਵਾਈਆਂ ਪਹੁੰਚਾਏਗੀ। ਫਲਿਪਕਾਰਟ ਨੇ Health+ ਲਈ ਕੋਲਕਾਤਾ ਦੀ ਕੰਪਨੀ Sastasundar Marketplace ਦਾ ਐਕਵਾਇਰ ਕੀਤਾ ਹੈ। ਫਿਲਹਾਲ ਫਲਿਪਕਾਰਟ ਨੇ ਇਹ ਡੀਲ ਕਿੰਨੀ ਰਕਮ ’ਚ ਕੀਤੀ ਹੈ, ਇਸ ਦਾ ਖੁਲਾਸਾ ਨਹੀਂ ਹੋਇਆ। ਫਲਿਪਕਾਰਟ Health+ ਦਾ ਆਨਲਾਈਨ ਮੈਡੀਸੀਨ  ਡਿਲੀਵਰੀ ਬਾਜ਼ਾਰ ’ਚ ਮੁਕਾਬਲਾ 1mg, Apollo247,Netmeds, Medlife ਅਤੇ PharmEasy ਵਰਗੀਆਂ ਕੰਪਨੀਆਂ ਨਾਲ ਹੋਵੇਗਾ।

ਇਹ ਵੀ ਪੜ੍ਹੋ– ਹੁਣ ਖੁਦ ਠੀਕ ਕਰ ਸਕੋਗੇ ਆਪਣਾ iPhone, ਐਪਲ ਨੇ ਸ਼ੁਰੂ ਕੀਤਾ ਸੈਲਫ ਸਰਵਿਸ ਰਿਪੇਅਰ ਪ੍ਰੋਗਰਾਮ

ਇਸ ਸਰਵਿਸ ਨੂੰ ਲਾਂਚ ਕਰਦੇ ਹੋਏ ਫਲਿਪਕਾਰਟ ਨੇ ਕਿਹਾ ਹੈ ਕਿ Health+ ਸਰਵਿਸ ਰਾਹੀਂ ਉਹ ਭਾਰਤੀ ਗਾਹਕਾਂ ਨੂੰ ਕਿਫਾਇਤੀ ਕੀਮਤ ’ਤੇ ਅਸਲੀ ਦਵਾਈਆਂ ਮੁਹੱਈਆ ਕਰਵਾਏਗੀ। ਕੁਝ ਹੀ ਸਮੇਂ ’ਚ ਲੋਕਾਂ ਲਈ ਈ-ਡਾਇਗਨੋਸਟਿਕ ਅਤੇ ਈ-ਕੰਸਲਟੇਸ਼ਨ ਵਰਗੀ ਸੁਵਿਧਾ ਵੀ ਕੰਪਨੀ ਲੈ ਕੇ ਆਏਗੀ। Health+ ਸਰਵਿਸ ਦੀ ਲਾਂਚਿੰਗ ਨੂੰ ਲੈ ਕੇ ਫਲਿਪਕਾਰਟ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਕਾਰਪੋਰੇਸ਼ਨ ਡਿਵੈਲਪਮੈਂਟ ਦੇ ਹੈੱਡ ਰਵੀ ਅਯੱਰ ਨੇ ਕਿਹਾ ਕਿ ਅਸੀਂ ਹੈਲਥਕੇਅਰ ਬਾਜ਼ਾਰ ’ਚ ਐਂਟਰੀ ਕਰਨ ਲਈ ਉਤਸ਼ਾਹਿਤ ਹਾਂ। ਇਸ ਨਵੀਂ ਸਰਵਿਸ ਦੇ ਆਉਣ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ ਕਿਉਂਕਿ ਦਵਾਈਆਂ ਸਿੱਧਾ ਉਨ੍ਹਾਂ ਦੇ ਘਰ ਹੀ ਪਹੁੰਚਣ ਵਾਲੀਆਂ ਹਨ। 

ਇਹ ਵੀ ਪੜ੍ਹੋ– iPhone 13 ਖਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ 24 ਹਜ਼ਾਰ ਰੁਪਏ ਤਕ ਦੀ ਛੋਟ


author

Rakesh

Content Editor

Related News