ਦਿੱਲੀ 'ਚ ਸੰਘਣੀ ਧੁੰਦ ਨੇ Flights ਦੀ ਲੈਂਡਿੰਗ 'ਚ ਪਾਇਆ ਅੜਿੱਕਾ, 27 ਤੋਂ ਵੱਧ ਉਡਾਨਾਂ ਡਾਇਵਰਟ
Thursday, Feb 23, 2023 - 12:51 AM (IST)
ਨਵੀਂ ਦਿੱਲੀ (ਭਾਸ਼ਾ): ਸੰਘਣੀ ਧੁੰਦ ਕਾਰਨ ਪਏ ਅੜਿੱਕੇ ਕਾਰਨ ਬੁੱਧਵਾਰ ਸਵੇਰੇ ਇੱਥੇ ਹਵਾਈ ਅੱਡੇ 'ਤੇ ਉਤਰਣ ਵਾਲੀਆਂ ਘੱਟੋ-ਘੱਟ 27 ਉਡਾਨਾਂ ਦਾ ਰਾਹ ਬਦਲਿਆ ਗਿਆ। ਕੌਮੀ ਰਾਜਧਾਨੀ ਵਿਚ ਸਵੇਰੇ ਸੰਘਣੀ ਧੁੰਦ ਵੇਖੀ ਗਈ ਜੋ ਫ਼ਰਵਰੀ ਵਿਚ ਆਮ ਗੱਲ ਹੈ।
ਇਹ ਖ਼ਬਰ ਵੀ ਪੜ੍ਹੋ - ਏਅਰਪੋਰਟ 'ਤੇ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਤੋਂ ਕਰੋੜਾਂ ਦੀ Foreign Currency ਜ਼ਬਤ
ਦਿੱਲੀ ਹਵਾਈ ਅੱਡੇ ਦੇ ਇਕ ਸੂਤਰ ਨੇ ਦੱਸਿਆ ਕਿ ਖ਼ਰਾਬ ਮੌਸਮ ਕਾਰਨ ਸਵੇਰੇ 7 ਵਜੇ ਤੋਂ 10 ਵਜੇ ਦੇ ਵਿੱਚ 27 ਉਡਾਨਾਂ ਦਾ ਰਾਹ ਬਦਲੇ ਜਾਣ ਦੀ ਸੂਚਨਾ ਮਿਲੀ। ਇਨ੍ਹਾਂ ਉਡਾਨਾਂ ਨੂੰ ਜੈਪੁਰ, ਅੰਮ੍ਰਿਤਸਰ, ਵਾਰਾਣਸੀ ਤੇ ਲਖਨਊ ਭੇਜਿਆ ਗਿਆ।
ਇਹ ਖ਼ਬਰ ਵੀ ਪੜ੍ਹੋ - ਇਸ ਤਾਰੀਖ਼ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ, ਅਹਿਮ ਫ਼ੈਸਲਿਆਂ 'ਤੇ ਲੱਗ ਸਕਦੀ ਹੈ ਮੋਹਰ
ਦਿੱਲੀ ਹਵਾਈ ਅੱਡੇ ਨੇ ਸਵੇਰੇ ਟਵੀਟ ਕਰਦਿਆਂ ਕਿਹਾ ਸੀ ਕਿ ਸੰਘਣੀ ਧੁੰਦ ਕਾਰਨ ਵਿਮਾਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਦੇ ਨਾਲ ਹੀ ਯਾਤਰੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਇਹ ਸਬੰਧਤ ਏਅਰਲਾਈਨ ਨਾਲ ਸੰਪਰਕ ਕਰ ਕੇ ਫਲਾਈਟਾਂ ਬਾਰੇ ਜਾਣਕਾਰੀ ਲੈ ਸਕਦੇ ਹਨ।
ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਨੇੜੇ ਪਾਲਮ ਵੇਧਸ਼ਾਲਾ ਵਿਚ ਵਿਜ਼ੀਬਿਲਿਟੀ ਦਾ ਪੱਧਰ 50 ਮੀਟਰ ਤਕ ਡਿੱਗ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।