C-17 ਗਲੋਬ ਮਾਸਟਰ ਨੇ ਭਰੀ ਸਭ ਤੋਂ ਲੰਬੀ ਉਡਾਨ, 11 ਘੰਟੇ ਲਗਾਤਾਰ ਸਫਰ
Thursday, Aug 30, 2018 - 10:44 PM (IST)

ਚੇਨਈ—ਭਾਰਤੀ ਹਵਾਈ ਫੌਜ ਦੇ ਮਾਲਵਾਹਕ ਜਹਾਜ਼ C-17 ਗਲੋਬਮਾਸਟਰ ਨੇ ਵੀਰਵਾਰ ਨੂੰ ਆਪਣੀ ਸਭ ਤੋਂ ਲੰਬੀ ਉਡਾਨ ਭਰੀ। 11 ਘੰਟੇ ਦੇ ਇਸ ਨਾਨ-ਸਟਾਪ ਸਫਰ 'ਚ C-17 ਜਹਾਜ਼ ਨੇ ਭਾਰਤ 'ਚ ਚੇਨਈ ਤੋਂ ਈਸਟ ਕੋਸਟ ਆਸਟਰੇਲੀਆ ਦੇ ਟਾਓਸਵਿਲ ਤਕ ਦੀ ਦੂਰੀ ਤੈਅ ਕਰ ਲਈ। ਚੇਨਈ ਤੋਂ ਸੂਰਜ ਨਿਕਲਣ ਤੋਂ ਪਹਿਲਾਂ ਉਡਿਆ C-17 ਜਹਾਜ਼ ਆਸਟਰੇਲੀਆ 'ਚ ਸੂਰਜ ਡੁੱਬਣ ਦੇ ਸਮੇਂ ਉਤਾਰਿਆ ਗਿਆ। C-17 ਗੋਲਬਮਾਸਟਰ ਇਕ ਉਡਾਨ 'ਚ 75 ਟਨ ਸਮਾਨ ਲੈ ਜਾ ਸਕਦਾ ਹੈ। ਇਹ ਹੀ ਨਹੀਂ 128 ਟਨ ਵਜਨੀ ਇਹ ਜਹਾਜ਼ ਕਿਸੇ ਵੀ ਅਡਵਾਂਸਡ ਲੈਂਡਿਗ ਗਰਾਉਂਡ 'ਤੇ ਅਸਾਨੀ ਨਾਲ ਉਤਰ ਸਕਦਾ ਹੈ। ਦੱਸ ਦਈਏ ਅੰਤਰਰਾਸ਼ਟਰੀ ਸਰਹੱਦਾਂ ਦੇ ਨੇੜੇ ਸਥਿਤ ਹਵਾਈ ਪੱਟੀਆਂ ਨੂੰ ਅਡਵਾਂਸਡ ਲੈਂਡਿੰਗ ਗਰਾਉਂਡ ਕਿਹਾ ਜਾਂਦਾ ਹੈ।
ਇਹ ਜਹਾਜ਼ ਭਾਰਤੀ ਹਵਾਈ ਫੌਜ ਕੋਲ ਮੌਜੂਦਾ ਸਭ ਤੋਂ ਵੱਡਾ ਏਅਰਕ੍ਰਾਫਟ ਹੈ, ਇਸ 'ਚ 102 ਪੈਰਾ ਜਵਾਨ, ਟੈਂਕ ਅਤੇ ਫੌਜ ਦੇ ਵਾਹਨਾਂ ਨੂੰ ਲੈ ਜਾ ਸਕਦਾ ਹੈ। ਇਸ ਜਹਾਜ਼ ਦਾ ਭਾਰਤੀ ਹਵਾਈ ਫੌਜ ਵਲੋਂ ਕਈ ਵਾਰ ਵੱਡੇ ਆਪਰੇਸ਼ਨਸ 'ਚ ਇਸਤੇਮਾਲ ਕੀਤਾ ਜਾ ਚੁੱਕਿਆ ਹੈ। ਅਮਰੀਕਾ ਤੋਂ ਬਾਅਦ ਇਸ ਤਰ੍ਹਾਂ ਦਾ ਜਹਾਜ਼ ਰੱਖਣ ਵਾਲਾ ਭਾਰਤ ਦੂਜਾ ਸਭ ਤੋਂ ਵੱਡਾ ਦੇਸ਼ ਹੈ।
ਅਮਰੀਕੀ ਕੰਪਨੀ ਬੋਇੰਗ ਨੇ ਹੁਣ ਤਕ ਅਜਿਹੇ 255 ਜਹਾਜ਼ ਬਣਾਏੇ ਹਨ, ਜਿਸ 'ਚ 222 ਅਮਰੀਕੀ ਫੌਜਾਂ ਨੂੰ ਦਿੱਤੇ ਗਏ ਹਨ। ਭਾਰਤੀ ਹਵਾਈ ਫੌਜ ਨੇ 10 ਜਹਾਜ਼ ਖਰੀਦਣ ਦਾ ਸੌਦਾ ਲਗਭਗ ਸਾਢੇ ਪੰਜ ਅਰਬ ਡਾਲਰ ਦੀ ਲਾਗਤ ਨਾਲ ਕੀਤਾ ਸੀ। ਇਹ ਜਹਾਜ਼ ਅਮਰੀਕੀ ਵਿਦੇਸ਼ੀ ਫੌਜ ਬਿਕਰੀ (ਏ.ਐੱਫ.ਐੱਨ.ਐੱਸ.) ਦੇ ਤਹਿਤ ਭਾਰਤ ਨੂੰ ਵੇਚਿਆ ਗਿਆ ਹੈ।