ਤਿੜਕ ਰਹੀਆਂ ਰੂੜ੍ਹੀਵਾਦੀ ਪਰੰਪਰਾਵਾਂ! 5 ਧੀਆਂ ਨੇ ਮਾਂ ਦੀ ਅਰਥੀ ਨੂੰ ਦਿੱਤਾ ਮੋਢਾ, ਨਿਭਾਈਆਂ ਅੰਤਿਮ ਰਸਮਾਂ

Saturday, Sep 02, 2023 - 11:58 AM (IST)

ਤਿੜਕ ਰਹੀਆਂ ਰੂੜ੍ਹੀਵਾਦੀ ਪਰੰਪਰਾਵਾਂ! 5 ਧੀਆਂ ਨੇ ਮਾਂ ਦੀ ਅਰਥੀ ਨੂੰ ਦਿੱਤਾ ਮੋਢਾ, ਨਿਭਾਈਆਂ ਅੰਤਿਮ ਰਸਮਾਂ

ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ 5 ਧੀਆਂ ਨੇ ਪਰੰਪਰਾਵਾਂ ਤੋੜਦੇ ਹੋਏ ਆਪਣੀ ਮਾਂ ਦੀ ਮ੍ਰਿਤਕ ਦੇਹ ਨੂੰ ਆਪਣੇ ਮੋਢਿਆਂ 'ਤੇ ਸ਼ਮਸ਼ਾਨਘਾਟ ਲਿਜਾ ਕੇ ਅੰਤਿਮ ਸੰਸਕਾਰ ਕੀਤਾ ਅਤੇ ਅੰਤਿਮ ਸ਼ਰਧਾਂਜਲੀ ਦਿੱਤੀ। ਠਾਣੇ ਦੇ ਬਦਲਾਪੁਰ 'ਚ ਇਨ੍ਹਂ 5 ਭੈਣਾਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਅਤੇ ਲੋਕ ਇਸ ਦੀ ਸ਼ਲਾਘਾ ਕਰ ਰਹੇ ਹਨ। ਅਰੁਣਾ ਅਸ਼ੋਕ ਪਵਾਰ (52) ਖਾਨਾਬਦੋਸ਼ ਦਿਸਾਦੀ ਜਨਜਾਤੀ ਤੋਂ ਸੀ। ਉਸ ਦਾ 25 ਅਗਸਤ ਨੂੰ ਦਿਹਾਂਤ ਹੋ ਗਿਆ ਸੀ। ਅਰੁਣਾ ਦੀ ਧੀ ਅਤੇ ਸਮਾਜਿਕ ਵਰਕਰ ਦੀਪਾ ਪਵਾਰ ਨੇ ਕਿਹਾ,''ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੇਰੀ ਮਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਅਤੇ ਸਾਡਾ ਪਾਲਣ-ਪੋਸ਼ਣ ਕੀਤਾ। ਉਹ ਇਕ ਭੱਠੇ 'ਚ ਕੰਮ ਕਰਦੀ ਸੀ ਅਤੇ ਕਟਲਰੀ ਵੇਚਦੀ ਸੀ। ਅਸੀਂ ਭੈਣਾਂ ਨੇ ਤੈਅ ਕੀਤਾ ਸੀ ਕਿ ਸ਼ਰਧਾਂਜਲੀ ਵਲੋਂ ਅਸੀਂ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਾਂਗੇ, ਭਾਵੇਂ ਕੁਝ ਵੀ ਹੋ ਜਾਵੇ।''

ਇਹ ਵੀ ਪੜ੍ਹੋ : ਔਰਤ ਨੂੰ ਨਗਨ ਘੁਮਾਏ ਜਾਣ ਦੀ ਘਟਨਾ 'ਤੇ ਭੜਕੇ ਨੱਢਾ, ਕਿਹਾ- ਰਾਜਸਥਾਨ 'ਚ ਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ

ਦੀਪਾ ਅਨੁਸਾਰ ਔਰਤਾਂ ਵਲੋਂ ਲਾਸ਼ ਨੂੰ ਅੰਤਿਮ ਸੰਸਕਾਰ ਲਈ ਲਿਜਾਉਣ ਅਤੇ ਅੰਤਿਮ ਸੰਸਕਾਰ ਕਰਨ ਦੇ ਵਿਚਾਰ ਦਾ ਉਨ੍ਹਾਂ ਦੇ ਭਾਈਚਾਰੇ ਦੇ ਕੁਝ ਲੋਕਾਂ ਨੇ ਸਮਰਥਨ ਕੀਤਾ ਜਦੋਂ ਕਿ ਕੁਝ ਲੋਕਾਂ ਨੇ ਵਿਰੋਧ ਵੀ ਕੀਤਾ ਸੀ, ਕਿਉਂਕਿ ਇਹ ਪਹਿਲੀ ਵਾਰ ਹੋ ਰਿਹਾ ਸੀ। ਦੀਪਾ ਪਵਾਰ ਨੇ ਕਿਹਾ,''ਅਸੀਂ ਇਕ ਮਿਸਾਲ ਕਾਇਮ ਕੀਤੀ ਹੈ ਅਤੇ ਸਾਨੂੰ ਖੁਸ਼ੀ ਹੈ ਕਿ ਸਾਡੇ ਭਾਈਚਾਰੇ ਅਤੇ ਸਮਾਜ ਨੇ ਸਾਡੇ ਕਦਮ ਦਾ ਸਮਰਥਨ ਕੀਤਾ ਹੈ। ਅਸੀਂ ਉਹੀ ਕੀਤਾ ਜੋ ਸਾਨੂੰ ਸਹੀ ਲੱਗਾ। ਸਮਾਜ ਬਦਲ ਰਿਹਾ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News