ਪ੍ਰਗਤੀ ਮੈਦਾਨ ’ਚ ਬਣੇਗਾ ਪੰਜ ਸਿਤਾਰਾ ਹੋਟਲ
Thursday, Dec 05, 2019 - 12:58 AM (IST)

ਨਵੀਂ ਦਿੱਲੀ – ਕੌਮੀ ਰਾਜਧਾਨੀ ਖੇਤਰ ਦਿੱਲੀ ਦੇ ਪ੍ਰਗਤੀ ਮੈਦਾਨ ਨੂੰ ਮੁੜ ਵਿਕਸਿਤ ਕਰ ਕੇ ਉਥੇ ਇਕ ਪੰਜ ਸਿਤਾਰਾ ਹੋਟਲ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਇਥੇ ਕੌਮਾਂਤਰੀ ਪੱਧਰ ਦਾ ਸੰਮੇਲਨ ਚੈਂਬਰ ਅਤੇ ਪ੍ਰਦਰਸ਼ਨੀ ਸਥਾਨ ਵੀ ਬਣਾਇਆ ਜਾਏਗਾ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਬੁੱਧਵਾਰ ਦੱਸਿਆ ਕਿ ਇਸ ਸਬੰਧੀ ਕੇਂਦਰੀ ਮੰਤਰੀ ਮੰਡਲ ਨੇ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪ੍ਰਾਜੈਕਟ ’ਤੇ 2021 ਤੱਕ ਅਮਲ ਹੋ ਜਾਏਗਾ। ਹੋਟਲ ਬਣਾਉਣ ਲਈ 611 ਕਰੋੜ ਰੁਪਏ ਦੀ ਲਾਗਤ ਆਏਗੀ। ਇਸ ਨੂੰ 3.7 ਏਕੜ ਜ਼ਮੀਨ ’ਤੇ ਤਿਆਰ ਕੀਤਾ ਜਾਏਗਾ।