ਪੈਦਲ ਯਾਤਰਾ ਕਰ ਕੇ ਮੰਦਰ ਜਾ ਰਹੇ ਸ਼ਰਧਾਲੂਆਂ ਨੂੰ ਵੈਨ ਨੇ ਕੁਚਲਿਆ, 5 ਦੀ ਮੌਤ

Wednesday, Jul 17, 2024 - 12:18 PM (IST)

ਤੰਜਾਵੁਰ (ਭਾਸ਼ਾ)- ਪੈਦਲ ਯਾਤਰਾ ਕਰ ਕੇ ਮੰਦਰ ਜਾ ਰਹੇ ਸ਼ਰਧਾਲੂਆਂ ਨੂੰ ਤੰਜਾਵੁਰ-ਤਿਰੂਚੀ ਨੈਸ਼ਨਲ ਹਾਈਵੇਅ 'ਤੇ ਬੁੱਧਵਾਰ ਸਵੇਰੇ ਤੇਜ਼ ਗਤੀ ਨਾਲ ਜਾ ਰਹੀ ਇਕ ਵੈਨ ਨੇ ਟੱਕਰ ਮਾਰ ਦਿੱਤੀ। ਜਿਸ ਨਾਲ 5 ਸ਼ਰਧਾਲੂਆਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕਾਂ 'ਚ ਇਕ ਔਰਤ ਸ਼ਾਮਲ ਹੈ। 

ਪੁਲਸ ਅਨੁਸਾਰ, ਪੁਡੁਕੋਟਈ ਜ਼ਿਲ੍ਹੇ ਦੇ ਵਾਸੀ ਇਹ ਲੋਕ ਸੜਕ ਮਾਰਗ ਤੋਂ ਸਮੇਂਪੁਰਮ ਮਰਿਅੰਮਨ ਮੰਦਰ ਜਾ ਰਹੇ ਸਨ ਪਰ ਰਸਤੇ 'ਚ ਇਹ ਹਾਦਸਾ ਹੋ ਗਿਆ। ਸਵੇਰੇ ਤੰਜਾਵੁਰ ਤੋਂ 30 ਕਿਲੋਮੀਟਰ ਦੂਰ ਵਲੰਬਕੁਡੀ ਪਿੰਡ ਕੋਲ ਤਿਰੂਚੀ ਜਾ ਰਹੀ ਵੈਨ ਨੇ ਉਨ੍ਹਾਂ ਨੂੰ ਕੁਚਲ ਦਿੱਤਾ, ਜਿਸ ਨਾਲ ਇਕ ਔਰਤ ਸਮੇਤ 5 ਸ਼ਰਧਾਲੂਆਂ ਦੀ ਮੌਤ ਹੋ ਗਈ। ਹਾਦਸੇ 'ਚ ਜ਼ਖ਼ਮੀ ਹੋਏ 2 ਲੋਕਾਂ ਨੂੰ ਇਲਾਜ ਲਈ ਤੰਜਾਵੁਰ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News