ਸਕੂਟਰ ਅਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ, 5 ਲੋਕਾਂ ਦੀ ਮੌਤ
Friday, Jan 19, 2024 - 12:49 PM (IST)

ਬੇਰਹਾਮਪੁਰ (ਭਾਸ਼ਾ)- ਓਡੀਸ਼ਾ ਦੇ ਗੰਜਾਮ 'ਚ ਇਕ ਸਕੂਟਰ ਅਤੇ ਮੋਟਰਸਾਈਕਲ ਵਿਚਾਲੇ ਆਹਮਣੇ-ਸਾਹਮਣੇ ਦੀ ਟੱਕਰ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪੁਲਸ ਨੇ ਸ਼ੁੱਕਰਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਹਾਦਸਾ ਵੀਰਵਾਰ ਰਾਤ ਨੂੰ ਸੋਰੜਾ ਦੇ ਨੇੜੇ ਕੇਸ਼ਰੀਪਟਨਾ 'ਚ ਹੋਈ ਅਤੇ ਦੋਵੇਂ ਦੋਪਹੀਆ ਵਾਹਨਾਂ 'ਤੇ ਤਿੰਨ-ਤਿੰਨ ਲੋਕ ਸਵਾਰ ਸਨ। ਪੁਲਸ ਅਨੁਸਾਰ ਸੰਘਣੀ ਧੁੰਦ ਹੋਣ ਕਾਰਨ ਘੱਟ ਦ੍ਰਿਸ਼ਤਾ ਕਾਰਨ ਇਹ ਹਾਦਸਾ ਹੋਣ ਦੀ ਖ਼ਦਸ਼ਾ ਹੈ।
ਇਹ ਵੀ ਪੜ੍ਹੋ : ਦਿੱਲੀ ਦੇ ਪੀਤਮਪੁਰਾ ਇਲਾਕੇ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ, ਜਿਊਂਦੇ ਸੜੇ 6 ਲੋਕ
ਉਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸ਼੍ਰੀਕਾਂਤ ਗੌੜਾ, ਮਨੋਜ ਡਾਕੁਆ, ਮਹੇਂਦਰ ਨਾਇਕ, ਜਯੰਤ ਬਡਤਿਆ ਅਤੇ ਰਜਨੀ ਗੌੜਾ ਵਜੋਂ ਕੀਤੀ ਗਈ ਹੈ। ਰਜਨੀ ਦੀ 43 ਸਾਲਾ ਸਾਲ ਸੀ ਅਤੇ ਹੋਰ ਸਾਰਿਆਂ ਦੀ ਉਮਰ 30 ਤੋਂ 35 ਸਾਲ ਦਰਮਿਆਨ ਸੀ। ਪੁਲਸ ਨੇ ਦੱਸਿਆ ਕਿ ਚਾਰ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂ ਕਿ ਜਯੰਤ ਦੀ ਐੱਮ.ਕੇ.ਸੀ.ਜੀ. ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ। ਉਸ ਨੇ ਦੱਸਿਆ ਕਿ ਹਾਦਸੇ 'ਚ ਜ਼ਖ਼ਮੀ ਹੋਏ ਇਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8