2 ਕਾਰਾਂ ਦੀ ਆਪਸੀ ਟੱਕਰ ''ਚ 5 ਲੋਕਾਂ ਦੀ ਮੌਤ, ਚਾਰ ਹੋਰ ਜ਼ਖ਼ਮੀ

Monday, Sep 09, 2024 - 11:46 AM (IST)

ਤੁਮਕੁਰੂ (ਭਾਸ਼ਾ)- ਕਰਨਾਟਕ ਦੇ ਤੁਮਕੁਰੂ ਜ਼ਿਲ੍ਹਾ ਸਥਿਤ ਮਧੁਗਿਰੀ ਤਾਲੁਕਾ 'ਚ ਐਤਵਾਰ ਨੂੰ 2 ਕਾਰਾਂ ਦੀ ਟੱਕਰ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋਏ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ 'ਚੋਂ ਤਿੰਨ ਲੋਕ ਇਕ ਹੀ ਪਰਿਵਾਰ ਦੇ ਮੈਂਬਰ ਹਨ ਜੋ ਇਕ ਕਾਰ 'ਚ ਯਾਤਰਾ ਕਰ ਰਹੇ ਸਨ, ਜਦੋਂ ਕਿ ਬਾਕੀ 2 ਵਿਅਕਤੀ ਦੂਜੀ ਕਾਰ 'ਚ ਸਵਾਰ ਸਨ।

ਉਸ ਨੇ ਦੱਸਿਆ ਕਿ ਮ੍ਰਿਤਕਾਂ 'ਚ ਤਿੰਨ ਪੁਰਸ਼, 8 ਸਾਲਾ ਇਕ ਬੱਚਾ ਅਤੇ ਇਕ ਔਰਤ ਸ਼ਾਮਲ ਹਨ। ਹਾਦਸੇ 'ਚ ਜ਼ਖ਼ਮੀ ਹੋਏ ਇਕ ਬੱਚੇ ਸਮੇਤ ਚਾਰ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸਿਲਸਿਲੇ 'ਚ ਮਧੁਗਿਰੀ ਪੁਲਸ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News