ਮਾਂ ਭਵਾਨੀ ਦਾ ਦਰਸ਼ਨ ਕਰ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 5 ਜੀਆਂ ਦੀ ਮੌਤ

Thursday, Aug 22, 2024 - 09:52 AM (IST)

ਮਾਂ ਭਵਾਨੀ ਦਾ ਦਰਸ਼ਨ ਕਰ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 5 ਜੀਆਂ ਦੀ ਮੌਤ

ਆਰਾ (ਵਾਰਤਾ)- ਬਿਹਾਰ 'ਚ ਭੋਜਪੁਰ ਜ਼ਿਲ੍ਹੇ ਦੇ ਗਜਰਾਜਗੰਜ ਖੇਤਰ 'ਚ ਵੀਰਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਬੀਬੀਗੰਜ ਪੁਲ ਨੇੜੇ ਕਾਰ ਦੇ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ।

ਕਾਰ ਸਵਾਰ ਸਾਰੇ ਲੋਕ ਵਿਧਿਆਂਚਲ ਤੋਂ ਮਾਂ ਭਵਾਨੀ ਦਾ ਦਰਸ਼ਨ ਕਰ ਕੇ ਪਰਤ ਰਹੇ ਸਨ, ਉਦੋਂ ਕਾਰ ਡਿਵਾਈਡਰ ਨਾਲ ਟਕਰਾ ਗਈ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਤੁਰੰਤ ਪਛਾਣ ਨਹੀਂ ਕੀਤੀ ਜਾ ਸਕੀ ਹੈ। ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਜਧਾਨੀ ਪਟਨਾ ਦੇ ਰੂਪਸਪੁਰ ਥਾਣਾ ਖੇਤਰ ਦੇ ਅਰਪਣਾ ਬੈਂਕ ਕਾਲੋਨੀ ਵਾਸੀ ਭੂਪ ਨਾਰਾਇਣ ਪਾਠਕ (56), ਰੇਨੂੰ ਦੇਵੀ (55), ਵਿਪੁਲ ਪਾਠਕ (26), ਅਰਪਿਤਾ ਪਾਠਕ (25) ਅਤੇ ਹਰਸ਼ ਕੁਮਾਰ (3) ਵਜੋਂ ਕੀਤੀ ਗਈ ਹੈ। ਹਾਦਸੇ 'ਚ ਜ਼ਖ਼ਮੀ ਖੁਸ਼ੀ ਕੁਮਾਰੀ, ਮਧੂ ਦੇਵੀ ਅਤੇ ਬੇਲੀ ਕੁਮਾਰੀ ਨੂੰ ਸਦਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News