''ਹਨੀਟ੍ਰੈਪ'' ''ਚ ਫਸਾ ਕੇ ਪੈਸੇ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼, 5 ਗ੍ਰਿਫ਼ਤਾਰ
Friday, Sep 20, 2024 - 11:25 AM (IST)
ਫਰੀਦਾਬਾਦ (ਭਾਸ਼ਾ)- ਹਰਿਆਣਾ ਦੇ ਫਰੀਦਾਬਾਦ 'ਚ ਲੋਕਾਂ ਨੂੰ 'ਹਨੀਟ੍ਰੈਪ' ਵਿਚ ਫਸਾਉਣ ਦਾ ਝਾਂਸਾ ਦੇ ਕੇ ਪੈਸੇ ਵਸੂਲਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਸਾਨੀਆ (23), ਰੇਸ਼ਮਾ (45), ਰਹੀਸ਼ (48), ਇਰਫਾਨ (27) ਅਤੇ ਫਰੀਦ (27) ਵਜੋਂ ਹੋਈ ਹੈ। ਪੁਲਸ ਅਨੁਸਾਰ ਸਾਨੀਆ ਅਤੇ ਇਰਫਾਨ ਪਿੰਡ ਫਤਿਹਪੁਰਤਗਾ ਦੇ ਵਸਨੀਕ ਹਨ ਜਦੋਂਕਿ ਰਹੀਸ਼ ਅਤੇ ਫਰੀਦ ਕੁਰੈਸ਼ੀਪੁਰ ਅਤੇ ਰੇਸ਼ਮਾ ਧੌਜ ਪਿੰਡ ਦੇ ਵਸਨੀਕ ਹਨ।
ਪੁਲਸ ਨੇ ਦੱਸਿਆ ਕਿ ਰਹੀਸ਼ ਲੱਕੜ ਦਾ ਕੰਮ ਕਰਦਾ ਹੈ, ਫਰੀਦ ਦੀ ਮੀਟ ਦੀ ਦੁਕਾਨ ਹੈ, ਇਰਫਾਨ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਦੋਵੇਂ ਔਰਤਾਂ ਘਰੇਲੂ ਕੰਮ ਕਰਦੀਆਂ ਹਨ। ਪੁਲਸ ਅਨੁਸਾਰ 10 ਤੋਂ 12 ਮੁਲਜ਼ਮ ਮਿਲ ਕੇ ‘ਹਨੀਟ੍ਰੈਪ’ ਗਿਰੋਹ ਨੂੰ ਚਲਾਉਂਦੇ ਹਨ। ਪੁਲਸ ਨੇ ਦੱਸਿਆ ਕਿ ਗਿਰੋਹ ਦੇ ਮੈਂਬਰ ਲੋਕਾਂ ਨੂੰ ਗੱਲਾਂ 'ਚ ਫਸਾ ਕੇ ਸਰੀਰਕ ਸਬੰਧ ਬਣਾਉਣ ਲਈ ਉਕਸਾਉਂਦੇ ਸਨ ਅਤੇ ਬਾਅਦ 'ਚ ਸਾਰੇ ਮਿਲ ਕੇ ਬਲੈਕਮੇਲ ਕਰ ਕੇ ਉਨ੍ਹਾਂ ਤੋਂ ਪੈਸੇ ਵਸੂਲਦੇ ਸਨ। ਪੁਲਸ ਨੇ 11 ਸਤੰਬਰ ਨੂੰ ਧੌਜ ਥਾਣੇ 'ਚ ਸਾਜ਼ਿਸ਼, ਫਿਰੌਤੀ ਅਤੇ ਅਗਵਾ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8