ਤੇਲੰਗਾਨਾ : ਕਾਰ ਅਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ, 5 ਲੋਕਾਂ ਦੀ ਮੌਤ

Saturday, Feb 19, 2022 - 03:16 PM (IST)

ਤੇਲੰਗਾਨਾ : ਕਾਰ ਅਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ, 5 ਲੋਕਾਂ ਦੀ ਮੌਤ

ਹੈਦਰਾਬਾਦ (ਵਾਰਤਾ)- ਤੇਲੰਗਾਨਾ ਦੇ ਮੁਲੁਗੁ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਰਾਜ ਸੜਕ ਆਵਾਜਾਈ ਨਿਗਮ (ਟੀ.ਐੱਸ.ਆਰ.ਟੀ.ਸੀ.) ਬੱਸ ਅਤੇ ਕਾਰ ਦੀ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਹਾਦਸਾ ਉਸ ਸਮੇਂ ਵਾਪਰਿਆ  ਜਦੋਂ ਬੱਸ ਮੁਲੁਗੁ ਜ਼ਿਲ੍ਹੇ ਦੇ ਮੇਦਾਰਾਮ ਜਥਾਰਾ ਵੱਲ ਜਾ ਰਹੀ ਸੀ। ਇਸ ਵਿਚ ਕਾਰ ਅਤੇ ਬੱਸ ਦੀ 'ਗਟੰਮਾ' ਮੰਦਰ ਕੋਲ ਟੱਕਰ ਹੋ ਗਈ, ਜਦੋ ਦੇਸ਼ ਦੀ ਸਭ ਤੋਂ ਵੱਡੀ ਜਨਜਾਤੀ ਮੇਦਾਰਾਮ ਜਤਰਾ ਦਾ ਪ੍ਰਵੇਸ਼ ਦੁਆਰ ਹੈ। 

ਇਸ ਹਾਦਸੇ 'ਚ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਇਕ ਹੋਰ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਹਾਦਸੇ 'ਚ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ, ਜਦੋਂ ਕਿ ਬੱਸ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਹੈ। ਹਾਦਸੇ ਕਾਰਨ ਜਤਾਰਾ ਵੱਲ ਜਾਣ ਵਾਲੀ ਸੜਕ 'ਤੇ ਜਾਮ ਲੱਗ ਗਿਆ ਪਰ ਬਾਅਦ 'ਚ ਪੁਲਸ ਹਰਕਤ 'ਚ ਆਈ ਅਤੇ ਨੁਕਸਾਨੀ ਕਾਰ ਨੂੰ ਸੜਕ ਤੋਂ ਹਟਵਾ ਕੇ ਆਵਾਜਾਈ ਚਾਲੂ ਕਰਵਾਈ।


author

DIsha

Content Editor

Related News