ਮਹਾਰਾਸ਼ਟਰ ''ਚ ਵਾਪਰਿਆ ਭਿਆਨਕ ਹਾਦਸਾ, 5 ਲੋਕਾਂ ਦੀ ਮੌਤ

Saturday, May 06, 2023 - 01:05 PM (IST)

ਮਹਾਰਾਸ਼ਟਰ ''ਚ ਵਾਪਰਿਆ ਭਿਆਨਕ ਹਾਦਸਾ, 5 ਲੋਕਾਂ ਦੀ ਮੌਤ

ਸਾਂਗਲੀ (ਵਾਰਤਾ)- ਮਹਾਰਾਸ਼ਟਰ ਦੇ ਸਾਂਗਲੀ 'ਚ ਵਿਜੌਰ-ਗੁਹਾਗਰ ਰਾਜਮਾਰਗ 'ਤੇ ਅੰਮ੍ਰਿਤਵਾੜੀ ਫਾਟਾ 'ਤੇ ਸ਼ੁੱਕਰਵਾਰ ਰਾਤ ਇਕ ਸੜਕ ਹਾਦਸੇ 'ਚ ਕਾਰ ਸਵਾਰ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਹਾਦਸੇ ਵਾਲੀ ਜਗ੍ਹਾ ਹੀ ਮੌਤ ਹੋ ਗਈ, ਜਦੋਂ ਕਿ ਇਕ 10 ਸਾਲ ਦਾ ਮੁੰਡਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪੁਲਸ ਨੇ ਕਿਹਾ ਕਿ ਇਹ ਪਰਿਵਾਰ ਕਾਰ 'ਤੇ ਗੰਗਾਪੁਰ 'ਚ ਭਗਵਾਨ ਸ਼੍ਰੀ ਦੱਤਾ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਆ ਰਿਹਾ ਸੀ, ਉਦੋਂ ਉਨ੍ਹਾਂ ਦਾ ਵਾਹਨ ਸੜਕ ਕਿਨਾਰੇ ਖੜ੍ਹੇ ਇਕ ਡੰਪਰ ਨਾਲ ਟਕਰਾ ਗਿਆ।

ਹਾਦਸੇ 'ਚ 5 ਲੋਕਾਂ ਦੀ ਹਾਦਸੇ ਵਾਲੀ ਜਗ੍ਹਾ ਹੀ ਮੌਤ ਹੋ ਗਈ, ਜਦੋਂ ਕਿ 10 ਸਾਲ ਦਾ ਮੁੰਡਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਇੱਥੇ ਸਿਵ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਕਾਰ ਡਰਾਈਵਰ ਦੱਤਾ ਹਰਿਬਾ ਚੌਹਾਨ (40), ਨਾਮਦੇਵ ਪੁਨਪਾ ਸਾਵੰਤ (65), ਪਦਮਨੀ ਨਾਮਦੇਵ ਸਾਵੰਤ (60), ਸ਼ਲੋਕ ਆਕਾਸ਼ਦੀਪ ਸਾਵੰਤ (8) ਅਤੇ ਮਿਊਰੀ ਆਕਾਸ਼ਦੀਪ ਸਾਵੰਤੀ (38) ਵਜੋਂ ਕੀਤੀ ਗਈ ਹੈ। ਪੁਲਸ ਨੇ ਕਿਹਾ ਕਿ ਇਸ ਸੰਬੰਧ 'ਚ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News