ਆਂਧਰਾ ਪ੍ਰਦੇਸ਼ ''ਚ ਵਾਪਰਿਆ ਭਿਆਨਕ ਹਾਦਸਾ, 5 ਲੋਕਾਂ ਦੀ ਮੌਤ

Monday, Aug 08, 2022 - 01:22 PM (IST)

ਆਂਧਰਾ ਪ੍ਰਦੇਸ਼ ''ਚ ਵਾਪਰਿਆ ਭਿਆਨਕ ਹਾਦਸਾ, 5 ਲੋਕਾਂ ਦੀ ਮੌਤ

ਓਂਗੋਲ (ਵਾਰਤਾ)- ਆਂਧਰਾ ਪ੍ਰਦੇਸ਼ 'ਚ ਪ੍ਰਕਾਸ਼ਮ ਜ਼ਿਲ੍ਹੇ ਦੇ ਕੰਬਮ ਸ਼ਹਿਰ ਕੋਲ ਲਾਰੀ ਅਤੇ ਕਾਰ ਦੀ ਟੱਕਰ ਨਾਲ ਤਿੰਨ ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਤਿਰੂਪਤੀ ਵੱਲ ਜਾ ਰਹੀ ਕਾਰ ਵਾਸਵੀ ਪਾਲਿਟੈਕਨਿਕ ਕਾਲਜ ਨੇੜੇ ਸੜਕ 'ਤੇ ਖੜ੍ਹੀ ਸੀਮੈਂਟ ਨਾਲ ਭਰੀ ਲਾਰੀ ਨਾਲ ਟਕਰਾ ਗਈ। ਇਸ ਹਾਦਸੇ 'ਚ ਕਾਰ ਸਵਾਰ ਸਾਰੇ 5 ਲੋਕਾਂ ਦੀ ਹਾਦਸੇ ਵਾਲੀ ਜਗ੍ਹਾ 'ਤੇ ਮੌਤ ਹੋ ਗਈ।

ਇਹ ਵੀ ਪੜ੍ਹੋ : PM ਮੋਦੀ ਦੀ ਪਾਕਿਸਤਾਨੀ ਭੈਣ ਕਮਰ ਮੋਹਸਿਨ ਸ਼ੇਖ ਨੇ ਭੇਜੀ ਰੱਖੜੀ, ਕਿਹਾ- ਜਲਦ ਮੁਲਾਕਾਤ ਦੀ ਉਮੀਦ

ਮ੍ਰਿਤਕਾਂ ਦੀ ਪਛਾਣ ਜਲਾਕਾਂਤੀ ਨਾਗੀਰੈੱਡੀ (22), ਚਿਲਾਕਲਾ ਅਨਿਮੀ ਰੈੱਡੀ (75), ਪੱਲੇ ਅਨੰਤਾ ਰਮੰਮਾ (50), ਚਿਲਾਕਲਾ ਆਦਿਲਕਸ਼ਮੀ (70) ਅਤੇ ਭੀਮਿਰੈੱਡੀ ਗੁਰੂਵਾਮਾ (70) ਵਜੋਂ ਕੀਤੀ ਗਈ ਹੈ। ਇਹ ਲੋਕ ਪਵਿੱਤਰ ਤਿਰੂਮਲਾ ਸਥਿਤ ਭਗਵਾਨ ਬਾਲਾਜੀ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸਨ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ਾਂ ਕੰਬਮ ਦੇ ਸਰਕਾਰੀ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।

ਇਹ ਵੀ ਪੜ੍ਹੋ : ਸਪਾਈਸਜੈੱਟ ਦੇ ਮੁਸਾਫਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂ


author

DIsha

Content Editor

Related News