ਮਹਾਰਾਸ਼ਟਰ ''ਚ ਦੋ ਬੱਸਾਂ ਦੀ ਜ਼ਬਰਦਸਤ ਟੱਕਰ ''ਚ 5 ਲੋਕਾਂ ਦੀ ਮੌਤ, ਮਚੀ ਚੀਕ-ਪੁਕਾਰ
Saturday, Jul 29, 2023 - 09:40 AM (IST)
ਬੁਲਢਾਣਾ- ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ 'ਚ ਸ਼ਨੀਵਾਰ ਤੜਕੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦਰਅਸਲ ਦੋ ਪ੍ਰਾਈਵੇਟ ਬੱਸਾਂ ਦੀ ਆਹਮਣੇ-ਸਾਹਮਣੇ ਟੱਕਰ ਹੋ ਗਈ, ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ 20 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਹਾਦਸਾ ਸ਼ਨੀਵਾਰ ਤੜਕੇ ਕਰੀਬ ਢਾਈ ਵਜੇ ਮਲਕਾਪੁਰ ਕਸਬੇ ਦੇ ਇਕ ਫਲਾਈਓਵਰ 'ਤੇ ਵਾਪਰਿਆ। ਅਧਿਕਾਰੀਆਂ ਮੁਤਾਬਕ ਬੱਸ ਅਮਰਨਾਥ ਦੇ ਤੀਰਥ ਯਾਤਰੀਆਂ ਨੂੰ ਲੈ ਕੇ ਤੋਂ ਹਿੰਗੋਲੀ ਪਰਤ ਰਹੀ ਸੀ, ਜਦਕਿ ਦੂਜੀ ਬੱਸ ਨਾਸਿਕ ਵੱਲ ਜਾ ਰਹੀ ਸੀ।
ਇਹ ਵੀ ਪੜ੍ਹੋ- ਚਿੰਤਾਜਨਕ ਖ਼ਬਰ: ਚੰਡੀਗੜ੍ਹ 'ਚ ਰੋਜ਼ਾਨਾ ਲਾਪਤਾ ਹੋ ਰਹੀਆਂ ਹਨ 3-4 ਕੁੜੀਆਂ, ਅੰਕੜੇ ਕਰਨਗੇ ਹੈਰਾਨ
ਪੁਲਸ ਨੇ ਦੱਸਿਆ ਕਿ ਨਾਸਿਕ ਜਾ ਰਹੀ ਬੱਸ ਨੇ ਇਕ ਟਰੱਕ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦਰਮਿਆਨ ਉਹ ਸਾਹਮਣੇ ਤੋਂ ਆ ਰਹੀ ਦੂਜੀ ਬੱਸ ਨਾਲ ਟਕਰਾ ਗਈ। ਇਸ ਟੱਕਰ ਵਿਚ ਦੋ ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ 20 ਲੋਕ ਜ਼ਖ਼ਮੀ ਹੋ ਗਏ। ਹਾਦਸੇ ਦੇ ਤੁਰੰਤ ਬਾਅਦ ਹਫੜਾ-ਦਫੜੀ ਮਚ ਗਈ। ਹਾਦਸੇ ਮਗਰੋਂ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਕਾਫੀ ਦੇਰ ਤੱਕ ਰਾਹ 'ਤੇ ਆਵਾਜਾਈ ਠੱਪ ਰਹੀ, ਜਿਸ ਤੋਂ ਬਾਅਦ ਇਸ ਨੂੰ ਆਮ ਕਰਵਾ ਦਿੱਤਾ ਗਿਆ।
ਇਹ ਵੀ ਪੜ੍ਹੋ- ਹਿਮਾਚਲ 'ਚ ਸੈਲਾਨੀਆਂ ਦੀ ਆਮਦ ਨੇ ਤੋੜਿਆ ਰਿਕਾਰਡ, 6 ਮਹੀਨੇ 'ਚ ਗਿਣਤੀ ਹੋਈ 1 ਕਰੋੜ ਦੇ ਪਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8