ਹਾਈ ਵੋਲਟੇਜ ਤਾਰ ਦੇ ਸੰਪਰਕ ''ਚ ਆਈ ਕਾਂਵੜੀਆਂ ਦੀ ਗੱਡੀ, 5 ਦੀ ਮੌਤ

Thursday, Aug 01, 2024 - 11:01 AM (IST)

ਹਾਈ ਵੋਲਟੇਜ ਤਾਰ ਦੇ ਸੰਪਰਕ ''ਚ ਆਈ ਕਾਂਵੜੀਆਂ ਦੀ ਗੱਡੀ, 5 ਦੀ ਮੌਤ

ਲਾਤੇਹਾਰ- ਝਾਰਖੰਡ ਦੇ ਲਾਤੇਹਾਰ ਜ਼ਿਲੇ 'ਚ ਵੀਰਵਾਰ ਤੜਕੇ ਦੋ ਨਾਬਾਲਗਾਂ ਸਮੇਤ 5 ਕੰਵਾਰੀਆਂ ਦੀ ਮੌਤ ਹੋ ਗਈ, ਜਦੋਂ ਉਨ੍ਹਾਂ ਦਾ ਵਾਹਨ ਹਾਈ ਵੋਲਟੇਜ ਤਾਰ ਦੇ ਸੰਪਰਕ 'ਚ ਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਬਾਲੂਮਥ ਥਾਣਾ ਖੇਤਰ ਅਧੀਨ ਆਉਣ ਵਾਲੇ ਤਮ-ਤਮ ਟੋਲਾ 'ਚ ਤੜਕੇ ਕਰੀਬ 3 ਵਜੇ ਵਾਪਰਿਆ। ਇਸ ਘਟਨਾ ਵਿਚ ਤਿੰਨ ਲੋਕ ਝੁਲਸ ਵੀ ਗਏ।

ਸ਼ਰਧਾਲੂ ਦੇਵਘਰ ਦੇ ਬਾਬਾ ਬੈਦਿਆਨਾਥ ਮੰਦਰ ਤੋਂ ਵਾਪਸ ਆ ਰਹੇ ਸਨ, ਜਦੋਂ ਉਨ੍ਹਾਂ ਦੀ ਗੱਡੀ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਬਾਲੂਮਥ ਸਬ-ਡਿਵੀਜ਼ਨ ਪੁਲਸ ਅਧਿਕਾਰੀ ਆਸ਼ੂਤੋਸ਼ ਕੁਮਾਰ ਸਤਿਅਮ ਨੇ ਦੱਸਿਆ ਕਿ ਹਾਈ ਵੋਲਟੇਜ ਤਾਰ ਉਨ੍ਹਾਂ ਦੀ ਗੱਡੀ 'ਤੇ ਡਿੱਗ ਗਈ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 4 ਮ੍ਰਿਤਕਾਂ ਦੀ ਪਛਾਣ ਰੰਗੀਲੀ ਕੁਮਾਰੀ (12), ਅੰਜਲੀ ਕੁਮਾਰੀ (15), ਦਿਲੀਪ ਓਰਾਵਾਂ (29) ਅਤੇ ਸਬਿਤਾ ਦੇਵੀ (30) ਵਜੋਂ ਹੋਈ ਹੈ।


author

Tanu

Content Editor

Related News