ਦਰਦਨਾਕ ਹਾਦਸਾ : ਕਾਰ ਨਹਿਰ ''ਚ ਡਿੱਗੀ, 3 ਬੱਚਿਆਂ ਸਮੇਤ 5 ਦੀ ਮੌਤ

Friday, May 26, 2023 - 11:52 AM (IST)

ਦਰਦਨਾਕ ਹਾਦਸਾ : ਕਾਰ ਨਹਿਰ ''ਚ ਡਿੱਗੀ, 3 ਬੱਚਿਆਂ ਸਮੇਤ 5 ਦੀ ਮੌਤ

ਨੈਨੀਤਾਲ (ਵਾਰਤਾ)- ਉੱਤਰਾਖੰਡ 'ਚ ਊਧਮਸਿੰਘ ਨਗਰ ਜਨਪਦ ਦੇ ਖਟੀਮਾ 'ਚ ਵੀਰਵਾਰ ਦੇਰ ਰਤਾ ਇਕ ਕਾਰ ਸ਼ਾਰਦਾ ਨਹਿਰ 'ਚ ਡਿੱਗ ਗਈ। ਇਸ ਹਾਦਸੇ 'ਚ 3 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਚੰਪਾਵਤ ਪੁਲਸ ਅਨੁਸਾਰ ਘਟਨਾ ਦੇਰ ਰਾਤ ਲੋਹਿਆਹੇਡ ਨੇੜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦ੍ਰੋਪਦੀ ਖਟੀਮਾ ਦੇ ਚਕਰਪੁਰ ਅੰਜਨੀਆ ਸਥਿਤ ਆਪਣੇ ਭਰਾ ਦੇ ਘਰੋਂ ਵਾਪਸ ਆਪਣੇ ਘਰ ਆ ਰਹੀ ਸੀ। ਮ੍ਰਿਤਕਾ ਨਾਲ ਭਰਾ ਮੋਹਨ ਚੰਦਰ ਦੇ 2 ਬੱਚੇ ਵੀ ਸਨ। ਇਸ ਦੌਰਾਨ ਕਾਰ ਲੋਹੀਆ ਰੋਡ ਪਾਵਰ ਚੈਨਲ ਕੋਲ ਸ਼ਾਰਦਾ ਨਹਿਰ 'ਚ ਡਿੱਗ ਗਈ।

ਇਹ ਵੀ ਪੜ੍ਹੋ : 30 ਕੁੜੀਆਂ ਨਾਲ ਜਬਰ-ਜ਼ਿਨਾਹ ਤੇ ਕਤਲ ਕਰਨ ਵਾਲੇ ਸੀਰੀਅਲ ਕਿੱਲਰ ਨੂੰ ਉਮਰ ਕੈਦ

ਕਾਫ਼ੀ ਦੇਰ ਤੱਕ ਜਦੋਂ ਦ੍ਰੋਪਦੀ ਦਾ ਮੋਬਾਇਲ ਬੰਦ ਮਿਲਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਖਟੀਮਾ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਮੌਕੇ 'ਤੇ ਪਹੁੰਚੀ ਅਤੇ ਕਾਰ ਬਾਹਰ ਕੱਢੀ ਗਈ। ਉਦੋਂ ਤੱਕ 5 ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾਂ 'ਚ ਦ੍ਰੋਪਦੀ ਤੋਂ ਇਲਾਵਾ ਡਰਾਈਵਰ ਮੋਹਨ ਸਿੰਘ ਧਾਮੀ, ਦ੍ਰੋਪਦੀ ਦੀ ਧੀ ਜੋਤੀ ਅਤੇ ਭਰਾ ਦੇ ਬੱਚੇ ਦੀਪਿਕਾ ਅਤੇ ਸੋਨੂੰ ਸ਼ਾਮਲ ਹਨ। ਪੁਲਸ ਨੇ ਸਾਰਿਆਂ ਨੂੰ ਪਹਿਲਾਂ ਕੋਲ ਦੇ ਇਕ ਨਿੱਜੀ ਹਸਪਤਾਲ ਪਹੁੰਚਿਆ ਪਰ ਕੋਈ ਫ਼ਾਇਦਾ ਨਹੀਂ ਹੋਇਆ। ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ। ਪੁਲਸ ਖੇਤਰ ਅਧਿਕਾਰੀ ਨੇ ਦੱਸਿਆ ਕਿ ਜਿਹੜੀ ਜਗ੍ਹਾ ਹਾਦਸਾ ਵਾਪਰਿਆ, ਹੈ, ਉੱਥੇ ਮਾਰਗ ਬੇਹੱਦ ਤੰਗ ਹੈ। ਹਾਦਸੇ ਵਾਲੀ ਜਗ੍ਹਾ ਤੋਂ ਕੁਝ ਦੂਰੀ 'ਤੇ ਲੱਗੇ ਸੀ.ਸੀ.ਟੀ.ਵੀ. ਦੀ ਜਾਂਚ ਵੀ ਕੀਤੀ ਗਈ ਤਾਂ ਕੋਈ ਸੁਰਾਗ ਹੱਥ ਨਹੀਂ ਲੱਗੇ। ਫਿਲਹਾਲ ਪੁਲਸ ਜਾਂਚ 'ਚ ਜੁਟੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News