ਮਹਾਰਾਸ਼ਟਰ ’ਚ ਵਾਪਰਿਆ ਦਰਦਨਾਕ ਹਾਦਸਾ, ਨਦੀ ’ਚ ਨਹਾਉਣ ਗਏ 5 ਦੋਸਤ ਡੁੱਬੇ

Sunday, Sep 05, 2021 - 05:24 PM (IST)

ਮਹਾਰਾਸ਼ਟਰ ’ਚ ਵਾਪਰਿਆ ਦਰਦਨਾਕ ਹਾਦਸਾ, ਨਦੀ ’ਚ ਨਹਾਉਣ ਗਏ 5 ਦੋਸਤ ਡੁੱਬੇ

ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ’ਚ ਐਤਵਾਰ ਸਵੇਰੇ ਕਨਹਾਨ ਨਦੀ ’ਚ ਨਹਾਉਣ ਗਏ 5 ਨੌਜਵਾਨ ਡੁੱਬ ਗਏ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਅਨੁਸਾਰ ਯਵਤਮਾਲ ਜ਼ਿਲ੍ਹੇ ’ਚ 12 ਨੌਜਵਾਨਾਂ ਦਾ ਇਕ ਸਮੂਹ ਇੱਥੇ ਵੱਖ-ਵੱਖ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਨਾਗਪੁਰ ਆਇਆ ਸੀ। ਉਨ੍ਹਾਂ ਕਿਹਾ ਕਿ ਇਕ ਦਰਗਾਹ ’ਚ ਘੁੰਮਣ ਤੋਂ ਬਾਅਦ ਸਮੂਹ ਦੇ 5 ਮੈਂਬਰ ਤੈਰਨ ਲਈ ਕੋਲ ਸਥਿਤ ਕਨਹਾਨ ਨਦੀ ’ਚ ਉਤਰੇ। ਜੋ ਡੂੰਘੇ ਪਾਣੀ ’ਚ ਉਤਰਨ ਤੋਂ ਬਾਅਦ ਡੁੱਬ ਗਏ। ਮ੍ਰਿਤਕਾਂ ਦੀ ਪਛਾਣ ਸਈਅਦ ਅਰਬਾਜ (21), ਖਵਾਜਾ ਬੇਗ (19), ਸਪਤਿਨ ਸ਼ੇਖ (20), ਅਯਾਜ ਬੇਗ (22) ਅਤੇ ਐੱਮ. ਅਖੁਜਾਰ (21) ਦੇ ਰੂਪ ’ਚ ਹੋਈ ਹੈ, ਜੋ ਯਵਤਮਾਲ ਜ਼ਿਲ੍ਹੇ ਦੇ ਡਿਗਰਾਸ ਵਾਸੀ ਹਨ।

ਇਹ ਵੀ ਪੜ੍ਹੋ : ਰਾਜਸਥਾਨ : ਤਾਲਾਬ ’ਚ ਡੁੱਬਣ ਨਾਲ 5 ਬੱਚਿਆਂ ਦੀ ਮੌਤ, ਪਿੰਡ ’ਚ ਪਸਰਿਆ ਮਾਤਮ

ਉਨ੍ਹਾਂ ਦੱਸਿਆ ਕਿ 5 ਨੌਜਵਾਨ ਕਨਹਾਨ ਨਦੀ ’ਚ ਇਸ਼ਨਾਨ ਕਰਨ ਆਏ ਸਨ ਅਤੇ ਬਾਅਦ ’ਚ ਉਨ੍ਹਾਂ ਨੇ ਆਪਣੇ ਹੋਰ ਸਾਥੀਆਂ ਨਾਲ ਦੂਜੀਆਂ ਥਾਂਵਾਂ ’ਤੇ ਜਾਣਾ ਸੀ। ਉਨ੍ਹਾਂ ਦੇ 7 ਹੋਰ ਦੋਸਤ ਕਾਰ ’ਚ ਬੈਠ ਕੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਲਾਸ਼ਾਂ ਦੀ ਭਾਲ ’ਚ ਜੁਟਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਤਲਾਸ਼ ਮੁਹਿੰਮ ਤੇਜ਼ ਕਰਨ ਲਈ ਰਾਜ ਆਫ਼ਤ ਰਾਹਤ ਫ਼ੋਰਸ ਬੁਲਾਈ ਗਈ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ। 

ਇਹ ਵੀ ਪੜ੍ਹੋ : ਕੇਰਲ ’ਚ ਕੋਰੋਨਾ ਦਰਮਿਆਨ ਇਕ ਹੋਰ ਖ਼ਤਰਾ, ਨਿਪਾਹ ਵਾਇਰਸ ਨਾਲ 12 ਸਾਲ ਦੇ ਬੱਚੇ ਦੀ ਮੌਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News