ਰਾਜਸਥਾਨ ''ਚ ਵਾਪਰਿਆ ਭਿਆਨਕ ਹਾਦਸਾ, 5 ਭਰਾਵਾਂ ਦੀ ਮੌਤ

05/19/2022 3:02:48 PM

ਭਰਤਪੁਰ (ਵਾਰਤਾ)- ਰਾਜਸਥਾਨ 'ਚ ਭਰਤਪੁਰ ਦੇ ਪਹਾੜੀ ਥਾਣਾ ਖੇਤਰ ਦੇ ਬਰਖੇੜਾ ਕੋਲ ਕਾਰ ਅਤੇ ਬੋਲੈਰੋ ਦੀ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 5 ਭਰਾਵਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਲੋਕ ਵਿਆਹ ਮੌਕੇ ਖਰੀਦੀ ਨਵੀਂ ਕਾਰ 'ਚ ਬੁੱਧਵਾਰ ਦੇਰ ਰਾਤ ਘੁੰਮ ਕੇ ਵਾਪਸ ਆਪਣੇ ਪਿੰਡ ਖੰਡੇਵਾਲਾ ਜਾ ਰਹੇ ਸਨ ਕਿ ਕਰੀਬ 11 ਵਜੇ ਉਨ੍ਹਾਂ ਦੀ ਕਾਰ ਬੋਲੈਰੋ ਨਾਲ ਟਕਰਾ ਗਈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਨਗਰ ਬਾਡੀ ਚੋਣਾਂ 'ਚ OBC ਰਾਖਵਾਂਕਰਨ ਨੂੰ ਮਨਜ਼ੂਰੀ ਦਿੱਤੀ

ਟੱਕਰ ਇੰਨੀ ਜ਼ੋਰਦਾਰ ਸੀ ਕਿ ਇਸ ਹਾਦਸੇ 'ਚ 5 ਭਰਾਵਾਂ ਦੀ ਮੌਤ ਹੋ ਗਈ, ਜਦੋਂ ਕਿ ਬੋਲੈਰੋ 'ਚ ਸਵਾਰ 7 ਲੋਕਾਂ ਦੇ ਵੀ ਸੱਟਾਂ ਲੱਗੀਆਂ। ਮ੍ਰਿਤਕਾਂ ਦੀ ਪਛਾਣ ਵਾਸਿਮ (18), ਆਸ਼ਿਕ (17), ਅਰਬਾਜ਼ (22), ਪਰਵੇਜ਼ (16) ਅਤੇ ਆਲਮ (19) ਦੇ ਰੂਪ 'ਚ ਕੀਤੀ ਗਈ  ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁਲਸ ਪਹੁੰਚੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News