JEE-Main ਪ੍ਰੀਖਿਆ ''ਚ ਦਿੱਲੀ ਦੇ 5 ਮੁੰਡਿਆਂ ਨੇ ਮਾਰੀ ਬਾਜ਼ੀ, ਲਏ 100 ਫੀਸਦੀ ਅੰਕ

Saturday, Sep 12, 2020 - 12:48 PM (IST)

JEE-Main ਪ੍ਰੀਖਿਆ ''ਚ ਦਿੱਲੀ ਦੇ 5 ਮੁੰਡਿਆਂ ਨੇ ਮਾਰੀ ਬਾਜ਼ੀ, ਲਏ 100 ਫੀਸਦੀ ਅੰਕ

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੋ ਵਾਰ ਮੁਲਤਵੀ ਕੀਤੇ ਜਾਣ ਮਗਰੋਂ ਇਸ ਮਹੀਨੇ ਸ਼ੁਰੂ 'ਚ ਆਯੋਜਿਤ ਕੀਤੀ ਗਈ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇ. ਈ. ਈ)- ਮੇਨ 'ਚ ਰਾਸ਼ਟਰੀ ਰਾਜਧਾਨੀ ਦੇ 5 ਮੁੰਡਿਆਂ ਨੇ 100 ਫੀਸਦੀ ਅੰਕ ਹਾਸਲ ਕੀਤੇ ਹਨ। ਜੇ. ਈ. ਈ-ਮੇਨ ਦੇ ਨਤੀਜੇ ਸ਼ੁੱਕਰਵਾਰ ਦੇਰ ਰਾਤ ਐਲਾਨ ਕੀਤੇ ਗਏ। ਦਿੱਲੀ ਵਿਚ ਸਭ ਤੋਂ ਜ਼ਿਆਦਾ ਅੰਕ ਹਾਸਲ ਕਰਨ ਵਾਲਿਆਂ ਵਿਚ ਚਿਰਾਗ ਫਲੋਰ, ਗੁਰਕਿਰਤ ਸਿੰਘ, ਲਕਸ਼ ਗੁਪਤਾ, ਨਿਸ਼ਾਂਤਾ ਅਗਰਵਾਲ ਅਤੇ ਤੁਸ਼ਾਰ ਸੇਠੀ ਸ਼ਾਮਲ ਹਨ। ਉਹ ਉਨ੍ਹਾਂ 24 ਵਿਦਿਆਰਥੀਆਂ 'ਚ ਸ਼ਾਮਲ ਹਨ, ਜਿਨ੍ਹਾਂ ਇਸ ਪ੍ਰੀਖਿਆ 'ਚ 100 ਫੀਸਦੀ ਅੰਕ ਹਾਸਲ ਕੀਤੇ ਹਨ। 

PunjabKesari

ਇੰਜੀਨੀਅਰਿੰਗ ਕਾਲਜਾਂ ਵਿਚ ਪ੍ਰਵੇਸ਼ ਲਈ ਆਯੋਜਿਤ ਕੀਤੀ ਜਾਣ ਵਾਲੀ ਇਹ ਪ੍ਰੀਖਿਆ 1 ਸਤੰਬਰ ਤੋਂ 6 ਸਤੰਬਰ ਦਰਮਿਆਨ ਆਯੋਜਿਤ ਕੀਤੀ ਗਈ ਸੀ। ਪ੍ਰੀਖਿਆ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦਿਆਂ ਸਾਵਧਾਨੀਆਂ ਵਰਤੀਆਂ ਗਈਆਂ ਸਨ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਵੀ ਸਖਤੀ ਨਾਲ ਪਾਲਣ ਕਰਵਾਇਆ ਗਿਆ। ਆਈ. ਆਈ. ਟੀ, ਐੱਨ. ਆਈ. ਟੀ, ਕੇਂਦਰ ਵਲੋਂ ਤਕਨਾਲੋਜੀ ਸੰਸਥਾਵਾਂ ਵਿਚ ਇੰਜੀਨੀਅਰਿੰਗ ਪਾਠਕ੍ਰਮਾਂ 'ਚ ਪ੍ਰਵੇਸ਼ ਲਈ ਹੋਣ ਵਾਲੀ ਜੇ. ਈ. ਈ-ਮੇਨ ਪ੍ਰੀਖਿਆ ਲਈ ਕੁੱਲ 8.58 ਲੱਖ ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਹਾਲਾਂਕਿ ਉਨ੍ਹਾਂ 'ਚ ਸਿਰਫ 74 ਫੀਸਦੀ ਹੀ ਪ੍ਰੀਖਿਆ 'ਚ ਸ਼ਾਮਲ ਹੋਏ। ਦੱਸ ਦੇਈਏ ਇਕ ਜੇ. ਈ. ਈ ਐਡਵਾਂਸ ਦੇਸ਼ ਦੇ 23 ਵੱਕਾਰੀ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ (ਆਈ. ਆਈ. ਟੀ.) ਵਿਚ ਦਾਖ਼ਲੇ ਲਈ ਹੋਣ ਵਾਲੀ ਪ੍ਰੀਖਿਆ ਹੈ। ਜੇ. ਈ. ਈ-ਮੇਨ ਐਡਵਾਂਸ ਪ੍ਰੀਖਿਆ 27 ਸਤੰਬਰ ਨੂੰ ਹੋਣੀ ਤੈਅ ਹੈ।


author

Tanu

Content Editor

Related News