5 ਬੰਗਲਾਦੇਸ਼ੀ ਘੁਸਪੈਠੀਏ ਗ੍ਰਿਫ਼ਤਾਰ, ਭੇਜੇ ਗਏ ਵਾਪਸ
Wednesday, Sep 04, 2024 - 02:55 PM (IST)
ਗੁਹਾਟੀ (ਭਾਸ਼ਾ)- ਆਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਕਿਹਾ ਕਿ ਚਾਰ ਔਰਤਾਂ ਸਮੇਤ 5 ਬੰਗਲਾਦੇਸ਼ੀ ਨਾਗਰਿਕਾਂ ਨੂੰ ਬੁੱਧਵਾਰ ਨੂੰ ਆਸਾਮ ਦੇ ਕਰੀਮਗੰਜ ਜ਼ਿਲ੍ਹੇ ਤੋਂ ਫੜ ਲਿਆ ਗਿਆ ਅਤੇ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਨੂੰ ਗੁਆਂਢੀ ਰਾਜ ਤ੍ਰਿਪੁਰਾ ਤੋਂ ਕਰੀਮਗੰਜ 'ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਆਸਾਮ ਪੁਲਸ ਨੇ ਫੜ ਲਿਆ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ,''ਸਾਡੀ ਆਸਾਮ ਪੁਲਸ ਦੇ ਕਰਮੀ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਲਗਾਤਾਰ ਨਿਗਰਾਨੀ ਰੱਖ ਰਹੇ ਹਨ ਅਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰਨ ਲਈ ਚੌਕਸ ਹਨ।''
ਉਨ੍ਹਾਂ ਕਿਹਾ,''ਅਫਰੋਜ਼ਾ ਜਹੀਰੂਲ ਸਰਦਾਰ, ਟੁੰਪਾ ਹੱਕ, ਰਿਦੋਯ ਐੱਸਕੇ, ਅਖੀ ਐੱਸਕੇ ਅਤੇ ਲਖੀਪੁਰ ਅਖਤਰ, ਇਨ੍ਹਾਂ ਬੰਗਲਾਦੇਸ਼ੀ ਨਾਗਰਿਕਾਂ ਨੂੰ ਤੜਕੇ ਫੜ ਲਿਆ ਗਿਆ ਅਤੇ ਵਾਪਸ ਭੇਜ ਦਿੱਤਾ ਗਿਆ।'' ਬੰਗਲਾਦੇਸ਼ 'ਚ ਹਾਲ 'ਚ ਹੋਈ ਅਸ਼ਾਂਤੀ ਤੋਂ ਬਾਅਦ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਪੂਰਬ-ਉੱਤਰ 'ਚ 1,885 ਕਿਲੋਮੀਟਰ ਲੰਬੀ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਆਪਣੀ ਚੌਕਸੀ ਵਧਾ ਦਿੱਤੀ ਹੈ। ਪੁਲਸ ਡਾਇਰੈਕਟਰ ਜਨਰਲ ਜੀ.ਪੀ. ਸਿੰਘ ਨੇ ਕਿਹਾ ਕਿ ਆਸਾਮ ਪੁਲਸ ਵੀ ਸਰਹੱਦ 'ਤੇ ਚੌਕਸੀ ਬਣਾਏ ਹੋਏ ਹਨ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਗੈਰ-ਕਾਨੂੰਨੀ ਰੂਪ ਨਾਲ ਰਾਜ 'ਚ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8