ਭ੍ਰਿਸ਼ਟਾਚਾਰ ਦੇ ਮਾਮਲੇ ''ਚ ਸਾਬਕਾ ਜੱਜ ਸਮੇਤ 5 ਗ੍ਰਿਫਤਾਰ

Friday, Sep 22, 2017 - 01:42 AM (IST)

ਨਵੀਂ ਦਿੱਲੀ—ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਓਡਿਸ਼ਾ ਹਾਈ ਕੋਰਟ ਦੇ ਇਕ ਸਾਬਕਾ ਜੱਜ ਸਮੇਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸੀ. ਬੀ. ਆਈ. ਦੇ ਸੂਤਰਾਂ ਨੇ ਇਥੇ ਦੱਸਿਆ ਕਿ ਜਾਂਚ ਏਜੰਸੀ ਨੇ ਸਾਬਕਾ ਜੱਜ ਇਸ਼ਰਤ ਮਾਸਰੂਰ ਕੁਦੁਸ਼ੀ ਦੇ ਇਲਾਵਾ ਪ੍ਰਸਾਦ ਐਜੂਕੇਸ਼ਨਲ ਟਰੱਸਟ ਦੇ ਮਾਲਕ ਵੀ. ਪੀ. ਯਾਦਵ ਅਤੇ ਪਲਾਸ਼, ਵਿਚੋਲੇ ਵਿਸ਼ਵਨਾਥ ਅਗਰਵਾਲ ਅਤੇ ਹਵਾਲਾ ਕਾਰੋਬਾਰੀ ਰਾਮਦੇਵ ਸਾਰਸਵਤ ਨੂੰ ਗ੍ਰਿਫਤਾਰ ਕੀਤਾ ਹੈ। 
ਉਪਰੋਕਤ ਟਰੱਸਟ ਲਖਨਊ ਵਿਚ ਪ੍ਰਸਾਦ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਨਾਂ ਨਾਲ ਇਕ ਮੈਡੀਕਲ ਕਾਲਜ ਵੀ ਚਲਾਉਂਦਾ ਹੈ। ਇਨ੍ਹਾਂ ਸਾਰਿਆਂ ਦੀ ਗ੍ਰਿਫਤਾਰੀ ਕਲ ਦੇਸ਼ ਦੇ 8 ਟਿਕਾਣਿਆਂ 'ਤੇ ਮਾਰੇ ਗਏ ਛਾਪਿਆਂ ਮਗਰੋਂ ਦੇਰ ਰਾਤ ਕੀਤੀ ਗਈ।  ਮੈਡੀਕਲ ਕਾਲਜ 'ਚ ਦਾਖਲੇ 'ਤੇ ਰੋਕ ਲਗਾਈ ਗਈ ਸੀ ਪਰ ਇਸ ਦੀ ਅਣਦੇਖੀ ਕਰਦੇ ਹੋਏ ਨਵੇਂ ਦਾਖਲੇ ਕੀਤੇ ਗਏ ਸਨ। ਇਸ ਵਿਚ ਸਾਬਕਾ ਜੱਜ ਦੀ ਮਹੱਤਵਪੂਰਨ ਭੂਮਿਕਾ ਦੱਸੀ ਜਾ ਰਹੀ ਹੈ। ਸੀ. ਬੀ. ਆਈ ਨੇ ਇਕ ਮੁਕੱਦਮਾ ਦਰਜ ਕੀਤਾ ਸੀ ਅਤੇ ਛਾਪੇ ਤੇ ਗ੍ਰਿਫਤਾਰੀਆਂ ਇਸੇ ਸਿਲਸਿਲੇ 'ਚ ਹੋਈਆਂ ਹ


Related News