CM ਯੇਦੀਯੁਰੱਪਾ ਦੀ ਕਾਰ ਨੂੰ ਰੋਕਣ ਦੇ ਦੋਸ਼ ਹੇਠ 5 ਗ੍ਰਿਫਤਾਰ
Wednesday, Dec 25, 2019 - 06:15 PM (IST)

ਕਨੂਰ–ਕੇਰਲ ਦੇ ਕਨੂਰ ਨੇੜੇ ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ.ਯੇਦੀਯੁਰੱਪਾ ਦੀ ਕਾਰ ਨੂੰ ਰੋਕਣ ਅਤੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਉਣ ਦੇ ਦੋਸ਼ ਹੇਠ ਪੁਲਸ ਨੇ 5 ਵਿਅਕਤੀਆਂ ਨੂੰ ਅੱਜ ਭਾਵ ਬੁੱਧਵਾਰ ਗ੍ਰਿਫਤਾਰ ਕਰ ਲਿਆ। ਇਨ੍ਹਾਂ ’ਚੋਂ 2 ਯੂਥ ਕਾਂਗਰਸ ਨਾਲ ਰਲੇ ਵਰਕਰ ਦੱਸੇ ਜਾਂਦੇ ਹਨ। ਗ੍ਰਿਫਤਾਰ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕਰ ਕੇ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਗਿਆ। ਮੰਗਲਵਾਰ ਵੀ ਪੁਲਸ ਨੇ 28 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਸੀ।