ਫਿਟ ਇੰਡੀਆ ਮੁਹਿੰਮ ਦੇਸ਼ ਵਾਸੀਆਂ ਨੂੰ ਸਿਹਤ ਦੇ ਪ੍ਰਤੀ ਬਣਾਏਗਾ ਜਾਗਰੂਕ : ਅਨੁਰਾਗ ਠਾਕੁਰ

Saturday, Sep 25, 2021 - 02:06 PM (IST)

ਫਿਟ ਇੰਡੀਆ ਮੁਹਿੰਮ ਦੇਸ਼ ਵਾਸੀਆਂ ਨੂੰ ਸਿਹਤ ਦੇ ਪ੍ਰਤੀ ਬਣਾਏਗਾ ਜਾਗਰੂਕ : ਅਨੁਰਾਗ ਠਾਕੁਰ

ਲੱਦਾਖ- ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਫਿਟ ਇੰਡੀਆ ਮੁਹਿੰਮ ਦੇਸ਼ ਵਾਸੀਆਂ ’ਚ ਸਿਹਤ ਦੇ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹ ਦਿੰਦਾ ਹੈ ਅਤੇ ਸਾਈਕਲ ਚਲਾ ਕੇ ਅਸੀਂ ਖ਼ੁਦ ਨੂੰ ਅਤੇ ਭਾਰਤ ਨੂੰ ਸਿਹਤਮੰਦ ਰੱਖ ਸਕਦੇ ਹਾਂ। ਅਨੁਰਾਗ ਨੇ ਸ਼ਨੀਵਾਰ ਨੂੰ ਇੱਥੇ ‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ਅਤੇ ‘ਫਿਟ ਇੰਡੀਆ ਮੁਹਿੰਮ’ ਦੇ ਅਧੀਨ ਦੂਜੇ ‘ਅਲਟੀਮੇਟ ਲੱਦਾਖ ਸਾਈਕਲਿੰਗ ਚੈਲੇਂਜ’ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ।

ਇਹ ਵੀ ਪੜ੍ਹੋ : ਚੈਟਿੰਗ ਕਰਨ ਤੋਂ ਰੋਕਣ ’ਤੇ ਗੁੱਸੇ ’ਚ ਆਈ ਪਤਨੀ ਨੇ ਪਤੀ ਦੇ ਤੋੜ ਦਿੱਤੇ ਦੰਦ

 

ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਤਾਲਮੇਲ ਨਾਲ ਲੱਦਾਖ ਪੁਲਸ ਵਲੋਂ ਇਸ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ,‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਟ ਇੰਡੀਆ ਮੁਹਿੰਮ ਦੀ ਕਲਪਣਾ ਕੀਤੀ। ਸਮੁੰਦਰ ਤਲ ਤੋਂ 11000 ਫੁੱਟ ਦੀ ਉੱਚਾਈ ’ਤੇ ਸਾਈਕਲ ਚਲਾਉਣ ਦੇ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਲੱਦਾਖ ਦੇ ਨੌਜਵਾਨਾਂ ਦੇ ਜੋਸ਼ ਨੂੰ ਦੇਖ ਕੇ ਬਹੁਤ ਚੰਗਾ ਮਹਿਸੂਸ ਕਰ ਰਹੇ ਹਨ। ਨੌਜਵਾਨ ਸਿਹਤਮੰਦ ਹਨ ਤਾਂ ਭਾਰਤ ਸਿਹਤਮੰਦ ਹੈ।’’ ਅਨੁਰਾਗ ਠਾਕੁਰ ਅਤੇ ਲੱਦਾਖ ਦੇ ਸੰਸਦ ਮੈਂਬਰ ਸ਼੍ਰੀ ਜਾਮਯਾਂਗ ਸੇਰਿੰਗ ਨਾਮਗਿਆਲ ਨੇ ਸਾਈਕਲ ਚਲਾਉਣ ਦੇ ਇਸ ਮੁਕਾਬਲੇ ’ਚ ਹਿੱਸਾ ਲਿਆ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ਦੇ ਕਾਜ਼ਾ ’ਚ ਸ਼ੁਰੂ ਹੋਇਆ ਦੁਨੀਆ ਦਾ ਸਭ ਤੋਂ ਉੱਚਾ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News