ਮੁੰਬਈ 'ਚ 150 ਰੁਪਏ ਲਈ ਮਛੇਰੇ ਨੇ ਲਈ ਆਪਣੇ ਸਾਥੀ ਦੀ ਜਾਨ

Sunday, May 17, 2020 - 06:34 PM (IST)

ਮੁੰਬਈ 'ਚ 150 ਰੁਪਏ ਲਈ ਮਛੇਰੇ ਨੇ ਲਈ ਆਪਣੇ ਸਾਥੀ ਦੀ ਜਾਨ

ਮੁੰਬਈ (ਭਾਸ਼ਾ)— ਮਹਾਨਗਰ ਦੇ ਸੇਵਰੀ ਵਿਚ 150 ਰੁਪਏ ਨੂੰ ਲੈ ਕੇ ਹੋਏ ਝਗੜੇ ਵਿਚ 22 ਸਾਲ ਦੇ ਇਕ ਮਛੇਰੇ ਨੇ ਆਪਣੇ ਸਾਥੀ ਦਾ ਕਤਲ ਕਰ ਦਿੱਤਾ ਹੈ। ਮਛੇਰੇ ਨੂੰ ਕਤਲ ਕਰਨ ਦੇ ਦੋਸ਼ ਵਿਚ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੁਸੈਨ ਸ਼ੇਖ (22) ਨੇ ਰਿਆਜ਼ ਸ਼ੇਖ (28) ਦਾ ਉਸ ਸਮੇਂ ਕਤਲ ਕਰ ਦਿੱਤਾ, ਜਦੋਂ ਹੁਸੈਨ ਨੇ ਮੱਛੀ ਦੀ ਵਿਕਰੀ ਤੋਂ ਮਿਲੇ ਪੈਸਿਆਂ 'ਚੋਂ ਉਸ ਦਾ 150 ਰੁਪਏ ਦਾ ਹਿੱਸਾ ਦੇਣ ਤੋਂ ਇਨਕਾਰ ਕਰ ਦਿੱਤਾ।
ਓਧਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਮਝਗਾਂਵ ਦੇ ਓਰੇਂਜ ਗੇਟ ਕੋਲ ਵਾਪਰੀ। ਹੁਸੈਨ ਨੂੰ ਫੇਰੀ ਵਾਰਫ ਵਿਚ 'ਚ ਇਕ ਕਿਸ਼ਤੀ ਤੋਂ ਗ੍ਰਿਫਤਾਰ ਕੀਤੀ ਗਿਆ। ਪੁਲਸ ਨੇ ਕਿਹਾ ਕਿ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਉਸ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।


author

Tanu

Content Editor

Related News