ਦੁਸ਼ਮਣ ਦੀ ਖੈਰ ਨਹੀਂ, ਪਾਕਿ ਸਰਹੱਦ ''ਤੇ ਅਪਾਚੇ ਲੜਾਕੂ ਹੈਲੀਕਾਪਟਰ ਦਾ ਪਹਿਲਾ ਸਕੁਆਰਡਨ ਗਠਿਤ

Saturday, Mar 16, 2024 - 06:23 PM (IST)

ਦੁਸ਼ਮਣ ਦੀ ਖੈਰ ਨਹੀਂ, ਪਾਕਿ ਸਰਹੱਦ ''ਤੇ ਅਪਾਚੇ ਲੜਾਕੂ ਹੈਲੀਕਾਪਟਰ ਦਾ ਪਹਿਲਾ ਸਕੁਆਰਡਨ ਗਠਿਤ

ਨਵੀਂ ਦਿੱਲੀ (ਭਾਸ਼ਾ)- ਭਾਰਤੀ ਫੌਜ ਆਪਣੀ ਤਾਕਤ ਵਧਾ ਰਹੀ ਹੈ। ਫ਼ੌਜ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਸਰਹੱਦ ਦੇ ਕੋਲ ਰਾਜਸਥਾਨ ’ਚ ਅਪਾਚੇ ਲੜਾਕੂ ਹੈਲੀਕਾਪਟਰ ਦਾ ਆਪਣਾ ਪਹਿਲਾ ਸਕੁਆਰਡਨ ਗਠਿਤ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਸਕੁਆਰਡਨ ਦਾ ਗਠਨ ਜੋਧਪੁਰ ’ਚ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਨੇ ਅੱਜ ‘ਆਰਮੀ ਏਵੀਏਸ਼ਨ ਕੋਰ’ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਅਜੈ ਸੂਰੀ ਦੀ ਮੌਜੂਦਗੀ ਵਿਚ ਅਪਾਚੇ ਲੜਾਕੂ ਹੈਲੀਕਾਪਟਰ ਦਾ ਪਹਿਲਾ ਸਕੁਆਰਡਨ ਗਠਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਸਕੁਆਰਡਨ ਪੱਛਮੀ ਇਲਾਕੇ ’ਚ ਜ਼ਮੀਨੀ ਕਾਰਵਾਈਆਂ ਦੌਰਾਨ ਸਹਿਯੋਗ ਕਰੇਗਾ। ਇਸ ਦੀ ਤਾਇਨਾਤੀ ਨਾਲ ਦੁਸ਼ਮਣ ਦੀ ਖੈਰ ਨਹੀਂ ਅਤੇ ਪਾਕਿਸਤਾਨ ਦੀ ਹਰ ਸਾਜਿਸ਼ ਅਸਫ਼ਲ ਹੋਵੇਗੀ।

ਅਮਰੀਕੀ ਹਵਾਬਾਜ਼ੀ ਕੰਪਨੀ ਬੋਇੰਗ ਵੱਲੋਂ ਬਣਾਏ ਗਏ ਅਪਾਚੇ ਹੈਲੀਕਾਪਟਰ ਦੁਨੀਆ ਦੇ ਸਭ ਤੋਂ ਉੱਨਤ ਮਲਟੀ-ਰੋਲ ਲੜਾਕੂ ਹੈਲੀਕਾਪਟਰਾਂ ’ਚੋਂ ਇਕ ਹੈ ਅਤੇ ਇਸ ਦੀ ਵਰਤੋਂ ਖੁਦ ਅਮਰੀਕੀ ਫੌਜ ਵੱਲੋਂ ਕੀਤੀ ਜਾਂਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਅਪਾਚੇ ਲੜਾਕੂ ਹੈਲੀਕਾਪਟਰਾਂ ਦੀ ਸਪਲਾਈ ਮਈ ਵਿਚ ਸ਼ੁਰੂ ਹੋਣ ਦੀ ਉਮੀਦ ਹੈ। ਅਮਰੀਕੀ ਹਵਾਬਾਜ਼ੀ ਕੰਪਨੀ ਬੋਇੰਗ ਦੁਆਰਾ ਨਿਰਮਿਤ, ਅਪਾਚੇ ਹੈਲੀਕਾਪਟਰ ਦੁਨੀਆ ਦੇ ਸਭ ਤੋਂ ਉੱਨਤ ਮਲਟੀ-ਰੋਲ ਲੜਾਕੂ ਹੈਲੀਕਾਪਟਰਾਂ ਵਿੱਚੋਂ ਇੱਕ ਹੈ ਅਤੇ ਇਸ ਦੀ ਵਰਤੋਂ ਖੁਦ ਅਮਰੀਕੀ ਫੌਜ ਦੁਆਰਾ ਵੀ ਕੀਤੀ ਜਾਂਦੀ ਹੈ। ਭਾਰਤੀ ਹਵਾਈ ਸੈਨਾ ਕੋਲ ਪਹਿਲਾਂ ਹੀ ਇਨ੍ਹਾਂ ਲੜਾਕੂ ਹੈਲੀਕਾਪਟਰਾਂ ਦਾ ਬੇੜਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

DIsha

Content Editor

Related News