ਕੱਲ ਤੋਂ ਸ਼ੁਰੂ ਹੋਵੇਗਾ ਮੱਧ ਪ੍ਰਦੇਸ਼ ਵਿਧਾਨ ਸਭਾ ਦਾ ਪਹਿਲਾ ਸੈਸ਼ਨ

Sunday, Jan 06, 2019 - 11:23 AM (IST)

ਕੱਲ ਤੋਂ ਸ਼ੁਰੂ ਹੋਵੇਗਾ ਮੱਧ ਪ੍ਰਦੇਸ਼ ਵਿਧਾਨ ਸਭਾ ਦਾ ਪਹਿਲਾ ਸੈਸ਼ਨ

ਭੋਪਾਲ (ਵਾਰਤਾ)— ਮੱਧ ਪ੍ਰਦੇਸ਼ ਵਿਚ ਨਵੀਂ ਬਣੀ 15ਵੀਂ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਕੱਲ ਤੋਂ ਸ਼ੁਰੂ ਹੋਵੇਗਾ। ਵਿਧਾਨ ਸਭਾ ਸਕੱਤਰੇਤ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 5 ਦਿਨਾਂ ਸੈਸ਼ਨ 7 ਜਨਵਰੀ ਤੋਂ ਸ਼ੁਰੂ ਹੋ ਕੇ ਸ਼ੁੱਕਰਵਾਰ 11 ਜਨਵਰੀ ਤਕ ਚਲੇਗਾ। ਸੈਸ਼ਨ ਦੇ ਪਹਿਲੇ ਦਿਨ ਨਵੇਂ ਚੁਣੇ ਗਏ ਵਿਧਾਇਕ ਸਹੁੰ ਚੁੱਕਣਗੇ। ਦੂਜੇ ਦਿਨ ਵਿਧਾਨ ਸਭਾ ਸਪੀਕਰ ਦੀ ਚੋਣ ਹੋਵੇਗੀ। ਇਸੇ ਦਿਨ ਰਾਜਪਾਲ ਆਨੰਦੀਬੇਨ ਪਟੇਲ ਦਾ ਭਾਸ਼ਣ ਹੋਵੇਗਾ। ਰਾਜਪਾਲ ਦੇ ਭਾਸ਼ਣ 'ਤੇ 10 ਅਤੇ 11 ਜਨਵਰੀ ਨੂੰ ਚਰਚਾ ਹੋਵੇਗੀ। 

ਕਾਂਗਰਸ ਮੀਡੀਆ ਵਿਭਾਗ ਦੇ ਉੱਪ ਪ੍ਰਧਾਨ ਭੁਪਿੰਦਰ ਗੁਪਤਾ ਮੁਤਾਬਕ ਪਾਰਟੀ ਵਿਧਾਇਕ ਦਲ ਦੀ ਬੈਠਕ ਅੱਜ ਸ਼ਾਮ ਨੂੰ ਰਾਜਧਾਨੀ ਭੋਪਾਲ ਵਿਚ ਰੱਖੀ ਗਈ ਹੈ। ਬੈਠਕ 'ਚ ਮੁੱਖ ਮੰਤਰੀ ਕਮਲਨਾਥ ਨਾਲ ਸਾਰੇ ਵਿਧਾਇਕ ਸ਼ਾਮਲ ਹੋਣਗੇ। ਬੈਠਕ ਵਿਚ ਸੈਸ਼ਨ ਦੀ ਰਣਨੀਤੀ ਬਾਰੇ ਚਰਚਾ ਹੋਵੇਗੀ। ਉੱਥੇ ਹੀ ਭਾਜਪਾ ਪਾਰਟੀ ਦੇ ਨਵੇਂ ਚੁਣੇ ਵਿਧਾਇਕਾਂ ਦੀ ਬੈਠਕ ਕੱਲ ਸ਼ਾਮਲ ਇੱਥੇ ਪ੍ਰਦੇਸ਼ ਪਾਰਟੀ ਦਫਤਰ ਵਿਚ ਹੋਵੇਗੀ, ਜਿਸ ਵਿਚ ਸੀਨੀਅਰ ਨੇਤਾ ਰਾਜਨਾਥ ਸਿੰਘ ਅਤੇ ਡਾ. ਵਿਨੈਯ ਵੀ ਮੌਜੂਦ ਰਹਿਣਗੇ। ਪਾਰਟੀ ਸੂਤਰਾਂ ਮੁਤਾਬਕ ਬੈਠਕ ਵਿਚ ਪਾਰਟੀ ਵਿਧਾਇਕ ਦਲ ਦੇ ਨੇਤਾ ਦੀ ਚੋਣ ਕੀਤੀ ਜਾਵੇਗੀ। ਸੂਬਾ ਵਿਧਾਨ ਸਭਾ ਵਿਚ ਕਾਂਗਰਸ ਦੇ 114 ਅਤੇ ਭਾਜਪਾ ਦੇ 109 ਵਿਧਾਇਕ ਹਨ। ਦਸੰਬਰ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਬਹੁਜਨ ਸਮਾਜ ਪਾਰਟੀ (ਬਸਪਾ) ਨੇ 2, ਸਮਾਜਵਾਦੀ ਪਾਰਟੀ (ਸਪਾ) ਨੇ 1 ਅਤੇ 4 ਆਜ਼ਾਦ ਵਿਧਾਇਕਾਂ ਨੇ ਜਿੱਤ ਹਾਸਲ ਕੀਤੀ ਹੈ।      


Related News