ਰੇਪ ਦਾ ਵੀਡੀਓ ਬਣਾ ਕੇ ਕੀਤਾ ਵਾਇਰਲ, ਦੋਸ਼ੀ ਯੂਟਿਊਬਰ ਗ੍ਰਿਫਤਾਰ

Friday, Dec 11, 2020 - 11:21 PM (IST)

ਰੇਪ ਦਾ ਵੀਡੀਓ ਬਣਾ ਕੇ ਕੀਤਾ ਵਾਇਰਲ, ਦੋਸ਼ੀ ਯੂਟਿਊਬਰ ਗ੍ਰਿਫਤਾਰ

ਨੋਇਡਾ - ਮੁਟਿਆਰ ਨਾਲ ਬਲਾਤਕਾਰ ਅਤੇ ਫਿਰ ਉਸ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਮਾਮਲੇ ਵਿੱਚ ਨੋਇਡਾ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਸ ਵਾਰਦਾਤ  ਦੇ ਸਿਲਸਿਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਲਜ਼ਾਮ ਹੈ ਕਿ ਗ੍ਰਿਫ਼ਤਾਰ ਵਿਅਕਤੀ ਬਲੈਕਮੇਲ ਕਰ ਮੁਟਿਆਰ ਤੋਂ 13 ਲੱਖ ਰੁਪਏ ਤੋਂ ਜ਼ਿਆਦਾ ਰੁਪਏ ਵੀ ਲੈ ਚੁੱਕਾ ਹੈ। ਪੁੱਛਗਿੱਛ ਵਿੱਚ ਇਹ ਵੀ ਪਤਾ ਲੱਦਾ ਹੈ ਕਿ ਦੋਸ਼ੀ ਯੂਟਿਊਬਰ ਹੈ।
ਕਮਲਨਾਥ ਨੂੰ ਵੱਡਾ ਝਟਕਾ, ਕਰੀਬੀ ਸਮਰਥਕ ਅਜੇ ਚੌਰੇ ਭਾਜਪਾ 'ਚ ਸ਼ਾਮਲ

ਦਰਅਸਲ, ਨੋਇਡਾ ਦੇ ਥਾਣਾ ਸੈਕਟਰ-39 ਵਿੱਚ ਇੱਕ ਮੁਟਿਆਰ ਨਾਲ ਬਲਾਤਕਾਰ ਕਰਨ ਅਤੇ ਉਸ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਦੇ ਮਾਮਲੇ ਵਿੱਚ ਪੁਲਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ 'ਤੇ ਗੌਤਮਬੁੱਧ ਨਗਰ ਦੀ ਪੁਲਸ ਡਿਪਟੀ ਕਮਿਸ਼ਨਰ (ਜਨਾਨਾ ਸੁਰੱਖਿਆ) ਵ੍ਰਿੰਦਾ ਸ਼ੁਕਲਾ ਨੇ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਸੈਕਟਰ-76 ਦੀ ਇੱਕ ਸੋਸਾਇਟੀ ਵਿੱਚ ਰਹਿਣ ਵਾਲੀ ਮੁਟਿਆਰ ਨੇ 27 ਅਕਤੂਬਰ ਨੂੰ ਥਾਣਾ ਸੈਕਟਰ-39 ਵਿੱਚ ਰਿਪੋਰਟ ਦਰਜ ਕਰਵਾਈ ਸੀ ਕਿ ਰਾਜੀਵ ਕੁਮਾਰ ਨੇ ਉਸ ਨਾਲ ਦੋਸਤੀ ਕੀਤੀ। ਇਸ ਤੋਂ ਬਾਅਦ ਥਾਣਾ-39 ਖੇਤਰ ਵਿੱਚ ਸਥਿਤ ਇੱਕ ਮਕਾਨ ਵਿੱਚ ਬੁਲਾਇਆ ਅਤੇ ਉੱਥੇ ਉਸ ਨੂੰ ਕੋਲਡ ਡਰਿੰਕ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਪਿਲਾ ਦਿੱਤਾ। ਬਕੌਲ ਵ੍ਰਿੰਦਾ ਸ਼ੁਕਲਾ ਮੁਟਿਆਰ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਜਦੋਂ ਉਹ ਬੇਹੋਸ਼ ਹੋ ਗਈ ਤਾਂ ਰਾਜੀਵ ਨੇ ਉਸਦੇ ਨਾਲ ਬਲਾਤਕਾਰ ਕੀਤਾ ਅਤੇ ਵੀਡੀਓ ਬਣਾ ਲਈ।
ਨੱਡਾ ਦੇ ਕਾਫਿਲੇ 'ਤੇ ਹਮਲਾ, ਅਧੀਰ ਰੰਜਨ ਚੌਧਰੀ ਬੋਲੇ- ਯੂ.ਪੀ 'ਚ ਵੀ ਇਹੀ ਹੋ ਰਿਹਾ

ਮੁਟਿਆਰ ਦੀ ਸ਼ਿਕਾਇਤ ਦੇ ਅਨੁਸਾਰ, ਦੋਸ਼ੀ ਬਲੈਕਮੇਲ ਕਰਕੇ ਉਸ ਤੋਂ 13 ਲੱਖ ਤੋਂ ਜ਼ਿਆਦਾ ਰੁਪਏ ਲੈ ਚੁੱਕਾ ਹੈ ਪਰ ਇਸਦੇ ਬਾਅਦ ਵੀ ਉਸ ਨੇ ਤਸਵੀਰਾਂ ਅਤੇ ਵੀਡੀਓ ਨੂੰ ਸੋਸ਼ਲ ਮੀਡੀਆ ਵਿੱਚ ਪੋਸਟ ਕਰ ਦਿੱਤੇ। ਫਿਲਹਾਲ, ਘਟਨਾ ਦੀ ਜਾਂਚ ਕਰ ਰਹੀ ਥਾਣਾ ਸੈਕਟਰ-39 ਪੁਲਸ ਨੇ ਅੱਜ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।

ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਹੈ ਕਿ ਦੋਸ਼ੀ ਯੂਟਿਊਬਰ ਹੈ। ਉਹ ਯੂਟਿਊਬ 'ਤੇ ਲੋਕਾਂ ਨੂੰ ਫਿਟਨੈਸ ਸਿਖਾਉਂਦਾ ਹੈ ਅਤੇ ਉਨ੍ਹਾਂ ਦੀ ਦੋਸਤੀ ਯੂਟਿਊਬ ਦੇ ਜ਼ਰੀਏ ਹੀ ਹੋਈ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ 14 ਦਿਨ ਦੀ ਕਾਨੂੰਨੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News