ਕਿਸਾਨਾਂ ਨੂੰ ਬੋਨਸ ਦੀ ਪਹਿਲੀ ਕਿਸ਼ਤ ਜਾਰੀ, CM ਸੈਣੀ ਨੇ ਕਾਂਗਰਸ ''ਤੇ ਵਿੰਨ੍ਹਿਆ ਨਿਸ਼ਾਨਾ

Friday, Aug 16, 2024 - 12:35 PM (IST)

ਕਿਸਾਨਾਂ ਨੂੰ ਬੋਨਸ ਦੀ ਪਹਿਲੀ ਕਿਸ਼ਤ ਜਾਰੀ, CM ਸੈਣੀ ਨੇ ਕਾਂਗਰਸ ''ਤੇ ਵਿੰਨ੍ਹਿਆ ਨਿਸ਼ਾਨਾ

ਹਰਿਆਣਾ (ਭਾਸ਼ਾ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਸਾਲ ਆਮ ਨਾਲੋਂ ਘੱਟ ਮੀਂਹ ਪੈਣ ਕਾਰਨ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦੇ ਹੋਏ ਦੋਸ਼ ਲਾਇਆ ਕਿ ਜਦੋਂ ਵਿਰੋਧੀ ਪਾਰਟੀ ਕਾਂਗਰਸ ਸੱਤਾ ਵਿਚ ਸੀ, ਉਦੋਂ ਉਹ ਸਿਰਫ਼ ਮਾਮੂਲੀ ਰਕਮ ਦਿੰਦੀ ਸੀ। ਸੂਬੇ 'ਚ ਵਿਧਾਨ ਸਭਾ ਚੋਣਾਂ ਦੇ ਸੰਭਾਵਿਤ ਐਲਾਨ ਤੋਂ ਪਹਿਲਾਂ ਸੈਣੀ ਨੇ ਕਾਂਗਰਸ 'ਤੇ ਹਮਲਾ ਤੇਜ਼ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ 'ਚ ਸੈਣੀ ਨੇ ਕਾਂਗਰਸ ਦੀ 'ਹਰਿਆਣਾ ਮਾਂਗੇ ਹਿਸਾਬ' ਮੁਹਿੰਮ 'ਤੇ ਨਿਸ਼ਾਨਾ ਸਾਧਿਆ ਅਤੇ ਉਸ 'ਤੇ ਝੂਠ ਫੈਲਾਉਣ ਦਾ ਦੋਸ਼ ਲਗਾਇਆ। ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਨੂੰ ਪਤਾ ਸੀ ਕਿ ਹਰਿਆਣਾ 'ਚ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਸ਼ਾਮ ਤੱਕ ਕਰ ਦਿੱਤਾ ਜਾਵੇਗਾ ਤਾਂ ਸੈਣੀ ਨੇ ਮਜ਼ਾਕੀਆ ਲਹਿਜੇ 'ਚ ਕਿਹਾ,''ਇਹ ਕਿਸ ਨੇ ਕਿਹਾ? ਚੋਣਾਂ ਤੈਅ ਸਮੇਂ ਅਨੁਸਾਰ ਹੀ ਹੋਣਗੀਆਂ।'' ਮੁੱਖ ਮੰਤਰੀ ਨੇ ਆਮ ਨਾਲੋਂ ਘੱਟ ਮੀਂਹ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਬੋਨਸ ਵਜੋਂ 2000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੇ ਕੈਬਨਿਟ ਦੇ ਹਾਲ ਹੀ ਦੇ ਫੈਸਲੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ,"ਇਸ ਦੇ ਤਹਿਤ ਅਸੀਂ ਸ਼ੁੱਕਰਵਾਰ ਨੂੰ 525 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ।" ਸੈਣੀ ਨੇ ਕਿਹਾ ਕਿ ਤੈਅ ਪੋਰਟਲ 'ਤੇ ਰਜਿਸਟਰੇਸ਼ਨ ਕਰਵਾਉਣ ਵਾਲੇ ਸਾਰੇ ਕਿਸਾਨਾਂ ਨੂੰ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।

ਸੈਣੀ ਨੇ ਕਿਹਾ ਕਿ ਰਾਜ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ 10 ਸਾਲਾਂ 'ਚ ਕਿਸਾਨਾਂ ਦੇ ਹਿੱਤਾਂ ਲਈ ਕਈ ਕਦਮ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ,''ਕਾਂਗਰਸ ਕਿਸਾਨਾਂ ਦੇ ਨਾਂ 'ਤੇ ਘੜਿਆਲੀ ਹੰਝੂ ਵਹਾਉਂਦੀ ਹੈ। ਉਨ੍ਹਾਂ ਨੂੰ ਦੱਸਣਾ ਚਾਹੀਦਾ ਕਿ 2005-2014 ਦਰਮਿਆਨ 10 ਸਾਲਾਂ 'ਚ ਉਨ੍ਹਾਂ ਨੇ ਕਿਸਾਨਾਂ ਤੋਂ ਕਿੰਨੀ ਫ਼ਸਲ ਖਰੀਦੀ।'' ਉਨ੍ਹਾਂ ਕਿਹਾ,''ਕਾਂਗਰਸ ਆਪਣੇ ਸ਼ਾਸਨ ਦੌਰਾਨ ਫਸਲ ਨੁਕਸਾਨ ਦੀ ਭਰਪਾਈ ਲਈ 2 ਰੁਪਏ, 5 ਰੁਪਏ ਦੀ ਮਾਮੂਲੀ ਰਾਸ਼ੀ ਦੇ ਚੈੱਕ ਸੌਂਪਦੀ ਸੀ। ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ 'ਚ ਕਿਸਾਨਾਂ ਨੂੰ ਫ਼ਸਲ ਨੁਕਸਾਨ ਦੀ ਭਰਪਾਈ ਵਜੋਂ 13,276 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਹੈ।'' ਮੁੱਖ ਮੰਤਰੀ ਨੇ ਕਹਿਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਉੱਚਿਤ ਮੁੱਲ ਨਹੀਂ ਮਿਲਣ 'ਤੇ ਕਿਸਾਨ ਆਪਣੀਆਂ ਫ਼ਸਲਾਂ ਨੂੰ ਸੜਕਾਂ 'ਤੇ ਸੁੱਟ ਕੇ ਚਲੇ ਜਾਂਦੇ ਸਨ।'' ਸੈਣੀ ਨੇ ਕਿਹਾ ਕਿ ਭਾਜਪਾ ਸਰਕਾਰ 'ਚ ਕਿਸਾਨਾਂ ਦੇ ਬੈਂਕ ਖਾਤਿਆਂ 'ਚ 72 ਘੰਟਿਆਂ ਅੰਦਰ ਭੁਗਤਾਨ ਕੀਤਾ ਜਾਂਦਾ ਹੈ। ਉਨ੍ਹਾਂ ਨੇ 'ਹਰਿਆਣਾ ਮੰਗੇ ਹਿਸਾਬ' ਮੁਹਿੰਮ ਨੂੰ 'ਝੂਠ ਦੀ ਯਾਤਰਾ' ਦੱਸਦੇ ਹੋਏ ਕਿਹਾ,''ਜੋ ਲੋਕ ਸਾਡੇ ਤੋਂ ਹਿਸਾਬ ਮੰਗ ਰਹੇ ਹਨ, ਮੈਂ ਉਨ੍ਹਾਂ ਨੂੰ ਸ਼ੀਸ਼ਾ ਦਿਖਾਉਣਾ ਚਾਹੁੰਦਾ ਹਾਂ ਅਤੇ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਕਿਸ ਤਰ੍ਹਆਂ ਕਿਸਾਨਾਂ ਦੇ ਹਿੱਤ 'ਚ ਫ਼ੈਸਲੇ ਲੈ ਰਹੇ ਹਾਂ ਪਰ ਹਰ ਕੋਈ ਜਾਣਦਾ ਹੈ ਕਿ ਕਿਵੇਂ ਕਿਸਾਨਾਂ ਦੀ ਜ਼ਮੀਨ ਸੀ.ਐੱਲ.ਯੂ. (ਜ਼ਮੀਨ ਇਸਤੇਮਾਲ 'ਚ ਤਬਦੀਲੀ) ਦੇ ਨਾਂ 'ਤੇ ਉਨ੍ਹਾਂ ਤੋਂ ਖੋਹ ਲਈ ਗਈ ਅਤੇ ਬਿਲਡਰਾਂ ਨੂੰ ਸੌਂਪ ਦਿੱਤੀ ਗਈ। ਕਾਂਗਰਸ 15 ਜੁਲਾਈ ਨੂੰ ਆਪਣੀ 'ਹਰਿਆਣਾ ਮੰਗੇ ਹਿਸਾਬ' ਮੁਹਿੰਮ ਦੀ ਸ਼ੁਰੂਆਤ ਦੇ ਬਾਅਦ ਤੋਂ ਭਾਜਪਾ 'ਤੇ ਹਮਲਾਵਰ ਹੈ ਅਤੇ ਕਿਸਾਨਾਂ ਦੇ ਨਾਲ-ਨਾਲ ਬੇਰੁਜ਼ਗਾਰੀ, ਕਾਨੂੰਨ ਵਿਵਸਥਾ ਅਤੇ ਹੋਰ ਮੁੱਦਿਆਂ 'ਤੇ ਸੱਤਾਧਾਰੀ ਪਾਰਟੀ ਨੂੰ ਨਿਸ਼ਾਨਾ ਬਣਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News