ਲਾਕਡਾਊਨ-4 : ਦਿੱਲੀ ਤੋਂ ਪਹਿਲਾ ਜਹਾਜ਼ ਜੰਮੂ ਹਵਾਈ ਅੱਡੇ ਪੁੱਜਾ

05/25/2020 1:56:21 PM

ਜੰੰਮੂ (ਭਾਸ਼ਾ)— ਦੇਸ਼ 'ਚ ਘਰੇਲੂ ਉਡਾਣ ਸੇਵਾ ਬਹਾਲ ਹੋਣ ਤੋਂ ਬਾਅਦ ਦਿੱਲੀ ਤੋਂ ਉਡਾਣ ਭਰਨ ਵਾਲਾ ਜਹਾਜ਼ ਜੰਮੂ ਹਵਾਈ ਅੱਡੇ 'ਤੇ ਸੋਮਵਾਰ ਸਵੇਰ ਨੂੰ ਪੁੱਜਾ। ਜੰਮੂ ਹਵਾਈ ਅੱਡੇ 'ਤੇ ਪਹੁੰਚਣ ਵਾਲਾ ਇਹ ਪਹਿਲਾ ਜਹਾਜ਼ ਹੈ। ਏਅਰ ਇੰਡੀਆ ਦਾ ਜਹਾਜ਼ 40 ਯਾਤਰੀਆਂ ਨਾਲ ਇੱਥੇ ਸਵੇਰੇ 8 ਵਜ ਕੇ 40 ਮਿੰਟ 'ਤੇ ਪੁੱਜਾ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਿਨ 'ਚ 5 ਜਹਾਜ਼ਾਂ ਦਾ ਇੱਥੋਂ ਉਡਾਣ ਭਰਨਾ ਸ਼ੁਰੂ ਹੋਵੇਗਾ ਅਤੇ ਇੰਨੀ ਹੀ ਗਿਣਤੀ 'ਚ ਇੱਥੋਂ ਜਹਾਜ਼ ਰਵਾਨਾ ਵੀ ਕੀਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਦਿਸ਼ਾ-ਨਿਰਦੇਸ਼ ਦੇ ਪਾਲਣ ਲਈ ਪ੍ਰਬੰਧ ਕੀਤੇ ਗਏ ਹਨ। 

ਦੱਸਣਯੋਗ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ 'ਤੇ ਲਗਾਮ ਲਾਉਣ ਲਈ 25 ਮਾਰਚ ਤੋਂ ਲਾਕਡਾਊਨ ਲਾਗੂ ਕਰ ਦਿੱਤਾ ਗਿਆ, ਜਿਸ ਕਾਰਨ ਯਾਤਰੀ ਉਡਾਣ ਸੇਵਾ ਮੁਲਤਵੀ ਕਰ ਦਿੱਤੀ ਗਈ ਸੀ। ਦੇਸ਼ 'ਚ ਲਾਕਡਾਊਨ ਦਾ ਚੌਥਾ ਪੜਾਅ ਜਾਰੀ ਹੈ, ਜੋ ਕਿ 31 ਮਈ ਤੱਕ ਰਹੇਗਾ। ਪਿਛਲੇ ਹਫਤੇ ਪ੍ਰਸ਼ਾਸਨ ਨੇ ਕਿਹਾ ਸੀ ਕਿ ਜੰਮੂ ਹਵਾਈ ਅੱਡੇ 'ਤੇ ਸਾਰੇ ਯਾਤਰੀਆਂ ਨੂੰ ਪਹਿਲਾਂ ਜ਼ਰੂਰੀ ਕੋਵਿਡ-19 ਜਾਂਚ 'ਚੋਂ ਲੰਘਣਾ ਹੋਵੇਗਾ ਅਤੇ ਜਾਂਚ ਰਿਪੋਰਟ ਆਉਣ ਤੱਕ ਉਨ੍ਹਾਂ ਨੂੰ ਪ੍ਰਸ਼ਾਸਨਿਕ ਰੂਪ ਨਾਲ ਕੁਆਰੰਟਾਈਨ ਰਹਿਣਾ ਹੋਵੇਗਾ।


Tanu

Content Editor

Related News