ਮਧੁਰ ਭੰਡਾਰਕਰ ਨੇ ਪ੍ਰਿਆ ਪਾਲ ਨੂੰ ਕਿਹਾ, ਪਹਿਲਾਂ ਸੰਜੈ ਗਾਂਧੀ ਦੀ ਧੀ ਹੋਣ ਦਾ ਦੇਵੇ ਸਬੂਤ

Thursday, Jul 13, 2017 - 03:57 PM (IST)

ਮਧੁਰ ਭੰਡਾਰਕਰ ਨੇ ਪ੍ਰਿਆ ਪਾਲ ਨੂੰ ਕਿਹਾ, ਪਹਿਲਾਂ ਸੰਜੈ ਗਾਂਧੀ ਦੀ ਧੀ ਹੋਣ ਦਾ ਦੇਵੇ ਸਬੂਤ

ਨਵੀਂ ਦਿੱਲੀ—ਕਾਂਗਰਸ ਦੇ ਮਰਹੂਮ ਨੇਤਾ ਸੰਜੈ ਗਾਂਧੀ ਦੀ ਜੈਵਿਕ ਧੀ ਹੋਣ ਦਾ ਦਾਅਵਾ ਕਰਨ ਵਾਲੀ ਪ੍ਰਿਆ ਸਿੰਘ ਤੋਂ ਡਾਇਰੈਕਟਰ ਮਧੁਰ ਭੰਡਾਰਕਰ ਨੇ ਇਸ ਦਾ ਸਬੂਤ ਮੰਗਿਆ ਹੈ। ਅਸਲ 'ਚ ਪਾਲ ਨੇ ਬਾਲੀਵੁੱਡ ਦੀ ਆਉਣ ਵਾਲੀ ਫਿਲਮ 'ਇੰਦੂ ਸਰਕਾਰ' 'ਚ ਸੰਜੈ ਗਾਂਧੀ ਦੀ ਪਰਛਾਈ ਵਿਖਾਉਣ ਦਾ ਦੋਸ਼ ਲਗਾਉਂਦੇ ਹੋਏ ਫਿਲਮ ਦੇ ਨਿਰਦੇਸ਼ਕ ਮਧੁਰ ਭੰਡਾਰਕਰ, ਨਿਰਮਾਤਾ ਭਰਤ ਸ਼ਾਹ, ਸੂਚਨਾ ਅਤੇ ਪ੍ਰਸਾਰਨ ਮੰਤਰੀ ਐਮ ਵੈਂਕੇਯਾ ਨਾਇਡੂ ਅਤੇ ਕੇਂਦਰੀ ਫਿਲਮ ਪ੍ਰਮਾਣ ਬੋਰਡ ਦੇ ਪ੍ਰਧਾਨ ਪਹਲਾਜ ਨਿਹਲਾਨੀ ਨੂੰ ਕਾਨੂੰਨੀ ਨੋਟਿਸ ਭੇਜ ਕੇ ਸ਼ਿਕਾਇਤ ਕੀਤੀ ਸੀ। ਪਾਲ ਦੇ ਇਸ ਨੋਟਿਸ ਦਾ ਜਵਾਬ ਦਿੰਦੇ ਭੰਡਾਰਕਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਗਾਂਧੀ ਪਰਿਵਾਰ ਦੇ ਨਾਲ ਸੰਬੰਧ ਸਾਬਤ ਕਰੋ ਅਤੇ ਰਹੀ ਫਿਲਮ ਦੀ ਗੱਲ ਤਾਂ ਇਸ ਤਰ੍ਹਾਂ ਦਾ ਫਿਲਮ 'ਚ ਕੁਝ ਨਹੀਂ ਹੈ ਜੋ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੋਵੇ।
ਭੰਡਾਰਕਰ ਦੇ ਵਕੀਲ ਨੇ ਪ੍ਰਿਆ ਸਿੰਘ ਦੀਆਂ ਸਾਰੀਆਂ ਗੱਲਾਂ ਨੂੰ ਨਕਾਰਦੇ ਹੋਏ ਉਨ੍ਹਾਂ 'ਤੇ ਕਲੇਮ ਕੀਤਾ ਹੈ ਕਿ ਪ੍ਰਿਆ ਸਿੰਘ ਨੇ ਕੋਰਟ ਦੇ ਨਾਂ 'ਤੇ ਉਨ੍ਹਾਂ ਤੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਹੈ। ਪ੍ਰਿਆ ਨੇ ਇਸ ਮਾਮਲੇ 'ਚ ਪ੍ਰੈੱਸ ਕਾਨਫਰੰਸ ਕੀਤੀ ਸੀ ਅਤੇ ਕਿਹਾ ਸੀ ਕਿ 1968 'ਚ ਉਨ੍ਹਾਂ ਦੇ ਜਨਮ ਹੁੰਦੇ ਹੀ ਉਨ੍ਹਾਂ ਦੇ ਪਾਲਕ ਮਾਤਾ ਸ਼ਿਲਾ ਸਿੰਘ ਪਾਲ ਅਤੇ ਬਲਵੰਤ ਪਾਲ ਨੇ ਉਨ੍ਹਾਂ ਨੂੰ ਗੋਦ ਲਿਆ ਸੀ। ਸੰਜੈ ਦੀ ਧੀ ਹੋਣ ਦਾ ਦਾਅਵਾ ਕਰਨ ਵਾਲੀ ਪ੍ਰਿਆ ਨੇ ਕੁਝ ਦਿਨ ਪਹਿਲਾਂ ਹੀ ਮਧੁਰ ਦੇ ਖਿਲਾਫ ਲੀਗਲ ਨੋਟਿਸ ਭੇਜਿਆ ਸੀ। ਪ੍ਰਿਆ ਨੇ ਕਿਹਾ ਕਿ ਸੰਜੈ ਗਾਂਧੀ ਨਾਲ ਮਿਲੀ ਹੋਏ ਹਾਂ ਉਨ੍ਹਾਂ ਦਾ ਸੁਭਾਅ ਬਹੁਤ ਹੀ ਕੋਮਲ ਹੈ।


Related News