ਭੋਪਾਲ ''ਚ ਮਿਲਿਆ ਪਹਿਲਾ ਡੈਲਟਾ ਪਲੱਸ ਵੇਰੀਐਂਟ, ਸਰਕਾਰ ਅਲਰਟ

Thursday, Jun 17, 2021 - 09:56 PM (IST)

ਭੋਪਾਲ ''ਚ ਮਿਲਿਆ ਪਹਿਲਾ ਡੈਲਟਾ ਪਲੱਸ ਵੇਰੀਐਂਟ, ਸਰਕਾਰ ਅਲਰਟ

ਭੋਪਾਲ - ਮੱਧ ਪ੍ਰਦੇਸ਼ ਵਿੱਚ ਕੋਰੋਨਾ ਦੀ ਜਿਸ ਦੂਜੀ ਲਹਿਰ ਨੇ ਤਬਾਹੀ ਮਚਾਈ ਸੀ ਹੁਣ ਉਸ ਦਾ ਹੋਰ ਖਤਰਨਾਕ ਰੂਪ ਦਾ ਪਹਿਲਾ ਮਾਮਲਾ ਮੱਧ ਪ੍ਰਦੇਸ਼ ਵਿੱਚ ਸਾਹਮਣੇ ਆਇਆ ਹੈ। ਦੂਜੀ ਲਹਿਰ ਵਿੱਚ ਕਹਿਰ ਢਾਹੁਣ ਵਾਲੇ ਵਾਇਰਸ ਨੂੰ 'ਡੈਲਟਾ' ਨਾਮ ਦਿੱਤਾ ਗਿਆ ਸੀ, ਜਦੋਂ ਕਿ ਹੁਣ ਜੋ ਵਾਇਰਸ ਦਾ ਰੂਪ ਸਾਹਮਣੇ ਆਇਆ ਹੈ ਉਹ 'ਡੈਲਟਾ ਪਲੱਸ' ਵਾਇਰਸ ਹੈ, ਜੋ ਪਹਿਲਾਂ ਨਾਲੋਂ ਜ਼ਿਆਦਾ ਭਿਆਨਕ ਹੈ। 

ਮੱਧ ਪ੍ਰਦੇਸ਼ ਵਿੱਚ ਕੋਰੋਨਾ ਦੇ ਪਹਿਲੇ 'ਡੈਲਟਾ ਪਲੱਸ' ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਭੋਪਾਲ ਦੇ ਸਥਾਨਕ ਪ੍ਰਸ਼ਾਸਨ ਦੇ ਨਾਲ-ਨਾਲ ਸਰਕਾਰ ਦੇ ਵੀ ਕੰਨ ਖੜ੍ਹੇ ਹੋ ਗਏ ਹਨ। ਕੋਰੋਨਾ ਦਾ ਸਭ ਤੋਂ ਭਿਆਨਕ ਰੂਪ ਦੱਸਿਆ ਜਾਣ ਵਾਲਾ ਡੈਲਟਾ ਪਲੱਸ ਵੇਰੀਐਂਟ ਭੋਪਾਲ ਦੀ ਇੱਕ ਜਨਾਨੀ ਵਿੱਚ ਪਾਇਆ ਗਿਆ ਹੈ। ਹਾਲਾਂਕਿ, ਜਨਾਨੀ ਅਤੇ ਪਰਿਵਾਰ ਦੇ ਬਾਕੀ ਮੈਂਬਰ ਫਿਲਹਾਲ ਕੋਰੋਨਾ ਨੈਗੇਟਿਵ ਹਨ।

ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਭੋਪਾਲ ਦੇ ਸੀ.ਐੱਮ.ਐੱਚ.ਓ. ਡਾਕਟਰ ਪ੍ਰਭਾਕਰ ਤਿਵਾੜੀ ਨੇ ਦੱਸਿਆ ਕਿ ਗਾਂਧੀ ਮੈਡੀਕਲ ਕਾਲਜ ਵਲੋਂ ਇਸ ਮਹੀਨੇ ਤਿੰਨ ਵੱਖ-ਵੱਖ ਬੈਚ ਵਿੱਚ ਸੈਂਪਲ ਜਾਂਚ ਲਈ NCDC ਭੇਜੇ ਗਏ ਸਨ। ਕੱਲ ਸ਼ਾਮ ਆਈ ਰਿਪੋਰਟ ਵਿੱਚ ਇੱਕ ਸੈਂਪਲ ਵਿੱਚ ਵਾਇਰਸ ਦਾ ਡੈਲਟਾ ਪਲੱਸ ਵੇਰੀਐਂਟ ਮਿਲਿਆ ਹੈ ਜਦੋਂ ਕਿ ਬਾਕੀ ਸੈਂਪਲ ਵਿੱਚ ਡੈਲਟਾ ਅਤੇ ਹੋਰ ਵੇਰੀਐਂਟ ਪਾਏ ਗਏ ਹਨ। ਸੀ.ਐੱਮ.ਐੱਚ.ਓ. ਤਿਵਾੜੀ ਨੇ ਦੱਸਿਆ ਕਿ ਕੋਵਿਡ-19 ਦੇ ਮਿਊਟੇਸ਼ਨ ਅਤੇ ਵੇਰੀਐਂਟ ਦੀ ਹਾਜ਼ਰੀ ਜਾਣਨ ਲਈ ਮੱਧ ਪ੍ਰਦੇਸ਼ ਵਿੱਚ ਜੀਨੋਮ ਸਿਕਵੈਂਸਿੰਗ ਕੀਤੀ ਜਾ ਰਹੀ ਹੈ ਉਸੇ ਦੌਰਾਨ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ।

ਉਥੇ ਹੀ, ਪ੍ਰਦੇਸ਼ ਦੇ ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਨੇ ਦੱਸਿਆ ਕਿ ਜਨਾਨੀ ਦੀ ਕਾਂਟੈਕਟ ਹਿਸਟਰੀ ਤਲਾਸ਼ੀ ਜਾ ਰਹੀ ਹੈ। ਡੈਲਟਾ ਪਲੱਸ ਵੇਰੀਐਂਟ ਭੋਪਾਲ ਦੇ ਬਰਖੇੜਾ ਪਠਾਨੀ ਇਲਾਕੇ ਵਿੱਚ ਇੱਕ ਬਜ਼ੁਰਗ ਜਨਾਨੀ ਵਿੱਚ ਪਾਇਆ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Inder Prajapati

Content Editor

Related News