ਤਾਮਿਲਨਾਡੂ ''ਚ ਕੋਰੋਨਾ ਵਾਇਰਸ ਦੇ ''ਡੈਲਟਾ ਪਲੱਸ'' ਵੇਰੀਐਂਟ ਨਾਲ ਹੋਈ ਪਹਿਲੀ ਮੌਤ

Saturday, Jun 26, 2021 - 02:34 PM (IST)

ਤਾਮਿਲਨਾਡੂ ''ਚ ਕੋਰੋਨਾ ਵਾਇਰਸ ਦੇ ''ਡੈਲਟਾ ਪਲੱਸ'' ਵੇਰੀਐਂਟ ਨਾਲ ਹੋਈ ਪਹਿਲੀ ਮੌਤ

ਚੇਨਈ- ਤਾਮਿਲਨਾਡੂ ਦੇ ਮਦੁਰੈ ਦੇ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਦੇ 'ਡੈਲਟਾ ਪਲੱਸ' ਵੇਰੀਐਂਟ ਦੇ ਸੰਕਰਮਣ  ਕਾਰਨ ਮੌਤ ਹੋ ਗਈ। ਪ੍ਰਦੇਸ਼ 'ਚ ਡੈਲਟਾ ਰੂਪ ਦੇ ਸੰਕਰਮਣ ਕਾਰਨ ਮੌਤ ਦਾ ਇਹ ਪਹਿਲਾ ਮਾਮਲਾ ਹੈ। ਰਾਜ ਦੇ ਸਿਹਤ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ। ਤਾਮਿਲਾਡੂ ਦੇ ਮੈਡੀਕਲ ਅਤੇ ਪਰਿਵਾਰ ਕਲਿਆਣ ਮੰਤਰੀ ਐੱਮ. ਸੁਬਰਮਣੀਅਮ ਨੇ ਕਿਹਾ ਕਿ 'ਡੈਲਟਾ ਪਲੱਸ' ਰੂਪ ਦੇ ਤਿੰਨ ਮਾਮਲੇ ਸਾਹਮਣੇ ਆਏ, ਜਿਨ੍ਹਾਂ 'ਚੋਂ 2 ਸੰਕਰਮਣ ਤੋਂ ਠੀਕ ਹੋ ਚੁਕੇ ਹਨ। 

ਡੈਲਟਾ ਪਲੱਸ ਰੂਪ ਨਾਲ ਜੋ ਲੋਕ ਸੰਕ੍ਰਮਿਤ ਪਾਏ ਗਏ ਹਨ, ਉਨ੍ਹਾਂ 'ਚ ਚੇਨਈ ਦੇ 32 ਸਾਲ ਦੀ ਇਕ ਨਰਸ ਅਤੇ ਕਾਂਚੀਪੁਰਮ ਜ਼ਿਲ੍ਹੇ ਦਾ ਇਕ ਵਿਅਕਤੀ ਸ਼ਾਮਲ ਹੈ। ਉਨ੍ਹਾਂ ਕਿਹਾ,''ਮਦੁਰੈ ਦੇ ਮਰੀਜ਼ ਦੀ ਮੌਤ ਤੋਂ ਬਾਅਦ ਉਸ ਦੇ ਨਮੂਨੇ ਇਕੱਠੇ ਕੀਤੇ ਗਏ ਸਨ, ਜਿਸ ਦੀ ਜਾਂਚ 'ਡੈਲਟਾ ਪਲੱਸ' ਦੇ ਰੂਪ ਦੇ ਸੰਕਰਮਣ ਦੀ ਪੁਸ਼ਟੀ ਹੋਈ ਸੀ।'' ਹਾਲਾਂਕਿ ਮਰੀਜ਼ ਦੇ ਸੰਪਰਕ 'ਚ ਆਏ ਲੋਕਾਂ 'ਚ ਸੰਕਰਮਣ ਦੀ ਪੁਸ਼ਟੀ ਨਹੀਂ ਹੋਈ। ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਸ਼ੁੱਕਰਵਾਰ ਨੂੰ 'ਡੈਲਟਾ ਪਲੱਸ' ਰੂਪ ਦੇ ਸਭ ਤੋਂ ਵੱਧ 20 ਮਾਮਲੇ ਮਹਾਰਾਸ਼ਟਰ ਤੋਂ ਹਨ। ਇਸ ਤੋਂ ਬਾਅਦ ਤਾਮਿਲਨਾਡੂ 'ਚ 9 ਲੋਕਾਂ 'ਚ ਇਸ ਰੂਪ ਨਾਲ ਸੰਕਰਮਣ ਦੀ ਪੁਸ਼ਟੀ ਹੋਈ ਹੈ।


author

DIsha

Content Editor

Related News