ਦਿੱਲੀ ਦੇ ਰੋਹਿਣੀ ਕੋਰਟ 'ਚ ਗਲਤੀ ਨਾਲ ਚੱਲੀ ਗੋਲੀ, 2 ਜ਼ਖ਼ਮੀ
Friday, Apr 22, 2022 - 12:27 PM (IST)

ਨਵੀਂ ਦਿੱਲੀ (ਵਾਰਤਾ)- ਰਾਸ਼ਟਰੀ ਰਾਜਧਾਨੀ ਦਿੱਲੀ ਦੀ ਰੋਹਿਣੀ ਅਦਾਲਤ 'ਚ ਸ਼ੁੱਕਰਵਾਰ ਨੂੰ ਨਾਗਾਲੈਂਡ ਆਰਮਡ ਪੁਲਸ ਫੋਰਸ (ਐੱਨ.ਏ.ਪੀ.) ਦੇ ਇਕ ਜਵਾਨ ਵੱਲੋਂ ਗਲਤੀ ਨਾਲ ਗੋਲੀ ਚੱਲਣ ਨਾਲ 2 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਸਵੇਰੇ ਕਰੀਬ 9.40 ਵਜੇ ਅਦਾਲਤ ਦੇ ਗੇਟ ਨੰਬਰ 8 'ਤੇ 2 ਵਕੀਲਾਂ ਅਤੇ ਉਨ੍ਹਾਂ ਦੇ ਮੁਵਕਿਲਾਂ ਵਿਚਾਲੇ ਹੱਥੋਪਾਈ ਹੋ ਗਈ।
ਵਿਚ ਬਚਾਅ ਕਰਨ ਗਏ ਐੱਨ.ਏ.ਪੀ. ਦੇ ਜਵਾਨ ਦੀ ਬੰਦੂਕ 'ਚੋਂ ਗਲਤੀ ਨਾਲ ਗੋਲੀ ਚੱਲ ਗਈ। ਇਸ ਘਟਨਾ 'ਚ 2 ਲੋਕ ਜ਼ਖ਼ਮੀ ਹੋਏ ਹਨ। ਵਕੀਲਾਂ ਅਤੇ ਮੁਵਕਿਲਾਂ ਦੀ ਲੜਾਈ ਕਿਸ ਗੱਲੋਂ ਹੋਈ, ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ