ਲਖਨਊ 'ਚ ਕੋਰਟ ਕੰਪਲੈਕਸ 'ਚ ਤਾਬੜਤੋੜ ਚੱਲੀਆਂ ਗੋਲੀਆਂ, ਗੈਂਗਸਟਰ ਸੰਜੀਵ ਜੀਵਾ ਦਾ ਕਤਲ

06/07/2023 4:49:29 PM

ਲਖਨਊ- ਉੱਤਰ ਪ੍ਰਦੇਸ਼ ਦੇ ਰਾਜਧਾਨੀ ਲਖਨਊ 'ਚ ਸਨਸਨੀਖੇਜ਼ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਗੈਂਗਸਟਰ ਸੰਜੀਵ ਮਾਹੇਸ਼ਵਰੀ ਉਰਫ਼ ਜੀਵਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਵਾਰਦਾਤ ਨੂੰ ਲਖਨਊ ਕੋਰਟ ਕੰਪਲੈਕਸ 'ਚ ਅੰਜ਼ਾਮ ਦਿੱਤਾ ਗਿਆ ਹੈ। ਜੀਵਾ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਹਨ। ਇਸ ਗੋਲੀਬਾਰੀ ਵਿਚ ਦੋ ਹੋਰ ਲੋਕਾਂ ਨੂੰ ਵੀ ਗੋਲੀ ਲੱਗੀ ਹੈ। ਇਸ ਘਟਨਾ ਨੂੰ ਅੰਜ਼ਾਮ ਦੇਣ ਲਈ ਹਮਲਾਵਰ ਵਕੀਲ ਦੇ ਭੇਸ ਵਿਚ ਆਏ ਸਨ, ਜਿਨ੍ਹਾਂ ਨੂੰ ਮੌਕੇ 'ਤੇ ਹੀ ਫੜ ਲਿਆ ਗਿਆ ਹੈ।

ਦੱਸ ਦੇਈਏ ਕਿ ਸੰਜੀਵ ਜੀਵਾ ਮੁਖਤਾਰ ਅੰਸਾਰੀ ਦਾ ਕਰੀਬੀ ਹੈ। ਗੈਂਗਸਟਰ ਭਾਜਪਾ ਨੇਤਾ ਬ੍ਰਹਮ ਦੱਤ ਦਿਵੇਦੀ ਦੇ ਕਤਲ ਦਾ ਦੋਸ਼ੀ ਸੀ ਅਤੇ ਉਸ ਨੂੰ ਪੇਸ਼ੀ ਲਈ ਅਦਾਲਤ ਵਿਚ ਲਿਆਂਦਾ ਗਿਆ ਸੀ। ਸੰਜੀਵ ਨੂੰ ਪੱਛਮੀ ਯੂ. ਪੀ. ਦਾ ਸਭ ਤੋਂ ਖੂੰਖਾਰ ਅਪਰਾਧੀ ਦੱਸਿਆ ਜਾਂਦਾ ਹੈ। ਉਸ ਨੂੰ ਲਖਨਊ ਦੀ ਜੇਲ੍ਹ 'ਚ ਰੱਖਿਆ ਗਿਆ ਸੀ। ਇੱਥੋਂ ਇਕ ਮਾਮਲੇ ਵਿਚ ਪੇਸ਼ ਲਈ ਕੋਰਟ ਲਿਆਂਦਾ ਗਿਆ ਸੀ। ਪ੍ਰਯਾਗਰਾਜ ਕਤਲਕਾਂਡ ਦੇ ਕਰੀਬ 4 ਮਹੀਨੇ ਬਾਅਦ ਇਸ ਕਤਲ ਨਾਲ ਸਨਸਨੀ ਫੈਲ ਗਈ ਹੈ।

ਸੰਜੀਵ ਜੀਵਾ ਮੁਜ਼ੱਫਰਨਗਰ ਦਾ ਰਹਿਣ ਵਾਲਾ ਸੀ। ਉਹ ਮੁਖਤਾਰ ਅੰਸਾਰੀ, ਮੁੰਨਾ ਬਜਰੰਗੀ ਅਤੇ ਭਾਟੀ ਗੈਂਗ ਲਈ ਕੰਮ ਕਰਦਾ ਸੀ। ਉਸ ਦੇ ਖ਼ਿਲਾਫ਼ 3 ਦਰਜਨ ਦੇ ਕਰੀਬ ਮਾਮਲੇ ਦਰਜ ਦੱਸੇ ਜਾਂਦੇ ਹਨ। ਸੰਜੀਵ ਦੀ ਪਤਨੀ ਪਾਇਲ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਪਤੀ ਦੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਸੁਰੱਖਿਆ ਦੀ ਗੁਹਾਰ ਲਾਈ ਸੀ। ਉਸ ਦੀ ਸੁਰੱਖਿਆ ਇਸ ਤੋਂ ਬਾਅਦ ਵਧਾਈ ਗਈ ਸੀ ਪਰ ਕੋਰਟ ਅੰਦਰ ਹੋਏ ਇਸ ਹਮਲੇ ਨੇ ਦਹਿਸ਼ਤ ਫੈਲਾ ਦਿੱਤੀ ਹੈ।


Tanu

Content Editor

Related News