ਪਟਾਕਾ ਫੈਕਟਰੀ 'ਚ ਹੋਇਆ ਵੱਡਾ ਧਮਾਕਾ, 6 ਕਰਮਚਾਰੀਆਂ ਦੀ ਮੌਤ
Saturday, Jan 04, 2025 - 01:46 PM (IST)
ਤਾਮਿਲਨਾਡੂ- ਤਾਮਿਲਨਾਡੂ 'ਚ ਵਿਰੂਧੁਨਗਰ ਨੇੜੇ ਪਟਾਕਾ ਫੈਕਟਰੀ 'ਚ ਸ਼ਨੀਵਾਰ ਨੂੰ ਧਮਾਕਾ ਹੋ ਗਿਆ। ਇਸ ਹਾਦਸੇ 'ਚ 6 ਕਰਮਚਾਰੀਆਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸ਼ੱਕ ਹੈ ਕਿ ਰਸਾਇਣਾਂ ਨੂੰ ਮਿਲਾਉਣ ਦੀ ਪ੍ਰਕਿਰਿਆ ਦੌਰਾਨ ਇਹ ਧਮਾਕਾ ਹੋਇਆ, ਜਿਸ ਨਾਲ ਘੱਟੋ-ਘੱਟ ਇਕ ਕਮਰਾ ਨੁਕਸਾਨਿਆ ਗਿਆ ਅਤੇ 6 ਕਰਮਚਾਰੀਆਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸ਼ੁਰੂਆਤੀ ਜਾਂਚ 'ਚ ਪਾਇਆ ਗਿਆ ਹੈ ਕਿ ਰਸਾਇਣਾਂ ਨੂੰ ਮਿਲਾਉਂਦੇ ਸਮੇਂ ਧਮਾਕਾ ਹੋਇਆ, ਜਿਸ ਨਾਲ ਫੈਕਟਰੀ ਦਾ ਇਕ ਹਿੱਸਾ ਮਲਬੇ 'ਚ ਬਦਲ ਗਿਆ। ਹਾਦਸੇ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ ਅਤੇ ਬਚਾਅ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਰਾਹਤ ਕੰਮ ਸ਼ੁਰੂ ਕੀਤਾ। ਸਥਾਨਕ ਪ੍ਰਸ਼ਾਸਨ ਨੇ ਸਥਿਤੀ ਨੂੰ ਕੰਟਰੋਲ ਕਰਨ ਲਈ ਐਡੀਸ਼ਨਲ ਸੁਰੱਖਿਆ ਫ਼ੋਰਸਾਂ ਨੂੰ ਵੀ ਤਾਇਨਾਤ ਕੀਤਾ ਹੈ। ਇਸ ਹਾਦਸੇ ਨੇ ਪਟਾਕਾ ਫੈਕਟਰੀ 'ਚ ਸੁਰੱਖਿਆ ਮਾਨਕਾਂ 'ਤੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8