ਜ਼ੋਰਦਾਰ ਧਮਾਕੇ ਨਾਲ ਕੰਬਿਆ ਇਲਾਕਾ, ਟੁੱਟੇ ਘਰਾਂ ਦੇ ਬੂਹੇ-ਤਾਕੀਆਂ, ਕਈਆਂ ਦੀ ਮੌਤ
Sunday, Aug 31, 2025 - 01:28 PM (IST)

ਲਖਨਊ : ਲਖਨਊ ਦੇ ਗੁਡੰਬਾ ਥਾਣਾ ਖੇਤਰ ਵਿੱਚ ਐਤਵਾਰ ਨੂੰ ਉਸ ਸਮੇਂ ਹਫ਼ੜਾ-ਦਫ਼ੜੀ ਮੱਚ ਗਈ, ਜਦੋਂ ਉਕਤ ਸਥਾਨ 'ਤੇ ਇੱਕ ਘਰ ਵਿਚ ਬਣਾਈ ਪਟਾਕਾ ਫੈਕਟਰੀ ਵਿੱਚ ਵੱਡਾ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਲੇ-ਦੁਆਲੇ ਦੇ ਇਲਾਕੇ ਕੰਬ ਗਏ। ਕਿਹਾ ਜਾ ਰਿਹਾ ਹੈ ਕਿ ਧਮਾਕੇ ਨਾਲ ਫੈਕਟਰੀ ਦੀ ਛੱਤ ਅਤੇ ਕੰਧਾਂ ਹਿੱਲ ਗਈਆਂ। ਇਸ ਦੌਰਾਨ ਨੇੜਲੇ ਇਲਾਕੇ ਦੇ ਘਰਾਂ ਦੀਆਂ ਤਾਕੀਆਂ ਟੁੱਟ ਗਈਆਂ ਅਤੇ ਬੂਹੇ ਹਿੱਲ ਗਏ। ਇਸ ਘਟਨਾ ਦੌਰਾਨ 4 ਲੋਕਾਂ ਦੀ ਮੌਤ ਹੋ ਗਈ।
ਪੜ੍ਹੋ ਇਹ ਵੀ - 1, 2, 3, 4 ਸਤੰਬਰ ਨੂੰ ਭਾਰੀ ਮੀਂਹ ਮਚਾਏਗਾ ਤਬਾਹੀ! ਪਾਣੀ-ਪਾਣੀ ਹੋ ਜਾਣਗੇ ਇਹ ਸ਼ਹਿਰ
ਧਮਾਕਾ ਹੋਣ ਤੋਂ ਬਾਅਦ ਆਸਮਾਨ ਵਿਚ ਦਿਖਾਈ ਦਿੱਤੇ ਕਾਲੇ ਧੂੰਏਂ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਉਹਨਾਂ ਨੇ ਇਸ ਹਾਦਸੇ ਦੀ ਸੂਚਨਾ ਪੁਲਸ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ, ਜਿਹਨਾਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਕਰਨੇ ਸ਼ੁਰੂ ਕੀਤੇ। ਸੂਤਰਾਂ ਤੋਂ ਮਿਲੀ ਰਿਪੋਰਟ ਅਨੁਸਾਰ ਆਲਮ ਨਾਮ ਦਾ ਇੱਕ ਵਿਅਕਤੀ ਆਪਣੇ ਘਰ ਵਿੱਚ ਪਟਾਕੇ ਬਣਾਉਣ ਦਾ ਕੰਮ ਕਰਦਾ ਹੈ। ਅਚਾਨਕ ਧਮਾਕਾ ਹੋਣ ਕਾਰਨ ਉਸਦੇ ਹੀ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ।
ਪੜ੍ਹੋ ਇਹ ਵੀ - ਸਕੂਲ-ਕਾਲਜ ਬੰਦ! 6 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ 32 ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।