ਸੀਰੀਅਲ 'ਗੁੰਮ ਹੈ ਕਿਸੀ ਕੇ ਪਿਆਰ ਮੇਂ' ਦੀ ਸ਼ੂਟਿੰਗ ਦੌਰਾਨ ਸੈੱਟ 'ਤੇ ਲੱਗੀ ਭਿਆਨਕ ਅੱਗ

Saturday, Mar 11, 2023 - 03:37 AM (IST)

ਸੀਰੀਅਲ 'ਗੁੰਮ ਹੈ ਕਿਸੀ ਕੇ ਪਿਆਰ ਮੇਂ' ਦੀ ਸ਼ੂਟਿੰਗ ਦੌਰਾਨ ਸੈੱਟ 'ਤੇ ਲੱਗੀ ਭਿਆਨਕ ਅੱਗ

ਮੁੰਬਈ (ਭਾਸ਼ਾ): ਮੁੰਬਈ ਦੇ ਉਪਨਗਰ ਗੋਰੇਗਾਓਂ ਸਥਿਤ ਫ਼ਿਲਮ ਸਿਟੀ ਵਿਚ ਟੀਵੀ ਸੀਰੀਅਲ 'ਗੁੰਮ ਹੈ ਕਿਸੀ ਕੇ ਪਿਆਰ ਮੇਂ' ਦੇ ਸੈੱਟ 'ਤੇ ਸ਼ੁੱਕਰਵਾਰ ਦੁਪਹਿਰ ਭਿਆਨਕ ਅੱਗ ਲੱਗ ਗਈ। ਹਾਲਾਂਕਿ ਇਸ ਵਿਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ। ਬੀ.ਐੱਮ.ਸੀ. ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਸਰਹੱਦ ਟੱਪ ਪੰਜਾਬ ਆ ਵੜਿਆ ਇਕ ਹੋਰ ਪਾਕਿਸਤਾਨੀ, BSF ਨੇ 2 ਦਿਨਾਂ 'ਚ ਫੜਿਆ ਤੀਜਾ ਘੁਸਪੈਠੀਆ

ਟੀਵੀ ਸ਼ੋਅ ਦੇ ਪ੍ਰੋਡਕਸ਼ਨ ਹਾਊਸ 'ਕਾਕਰੋ ਇੰਟਰਨਟੇਨਮੈਂਟ ਸ਼ੈਕਾ ਫ਼ਿਲਮਜ਼' ਨੇ ਇਕ ਬਿਆਨ ਵਿਚ ਕਿਹਾ ਕਿ ਸੀਰੀਅਲ ਦੇ ਕਲਾਕਾਰ ਤੇ ਮੁਲਾਜ਼ਮ ਸੁਰੱਖਿਅਤ ਹਨ। ਬ੍ਰਿਹੰਮੁੰਬਈ ਮਹਾਨਗਰਪਾਲਿਕਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਾਮ ਤਕਰੀਬਨ ਸਾਢੇ ਚਾਰ ਵਜੇ ਸਟੂਡੀਓ ਦੇ 2000 ਵਰਗ ਫੁੱਟ 'ਚ ਅੱਗ ਸ਼ੁਰੂ ਹੋਈ, ਜੋ ਛੇਤੀ ਹੀ ਆਲੇ-ਦੁਆਲੇ ਦੇ ਤਿੰਨ ਸੈੱਟ 'ਤੇ ਫ਼ੈਲ ਗਈ। 

ਇਹ ਖ਼ਬਰ ਵੀ ਪੜ੍ਹੋ - ਅੱਤਵਾਦ ਖ਼ਿਲਾਫ਼ ਇਕਜੁੱਟ ਹੋ ਕੇ ਲੜਣਗੇ ਭਾਰਤ ਤੇ ਆਸਟ੍ਰੇਲੀਆ, PM ਮੋਦੀ ਤੇ ਅਲਬਨੀਜ਼ ਨੇ ਜਤਾਈ ਸਹਿਮਤੀ

ਇਸ ਸਟੂਡੀਓ 'ਚ ਹੀ ਸੀਰੀਅਲ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ। ਸਟੂਡੀਓ ਤੋਂ ਨਿਕਲੇ ਧੂੰਏ ਦੇ ਗੁਬਾਰ ਨੂੰ ਦੂਰੋਂ ਹੀ ਵੇਖਿਆ ਜਾ ਸਕਦਾ ਸੀ। ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਘੱਟੋ-ਘੱਟ 12 ਗੱਡੀਆਂ ਘਟਨਾ ਵਾਲੀ ਜਗ੍ਹਾ ਭੇਜੀਆਂ ਗਈਆਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News