ਸ਼ਾਪਿੰਗ ਮਾਲ ''ਚ ਲੱਗੀ ਅੱਗ, 2 ਕਰੋੜ ਦਾ ਸਾਮਾਨ ਸੜ ਕੇ ਸੁਆਹ

Wednesday, Jan 15, 2025 - 04:09 PM (IST)

ਸ਼ਾਪਿੰਗ ਮਾਲ ''ਚ ਲੱਗੀ ਅੱਗ, 2 ਕਰੋੜ ਦਾ ਸਾਮਾਨ ਸੜ ਕੇ ਸੁਆਹ

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ 'ਚ ਬੁੱਧਵਾਰ ਨੂੰ ਇਕ ਸ਼ਾਪਿੰਗ ਮਾਲ 'ਚ ਅੱਗ ਲੱਗਣ ਕਾਰਨ ਰੈਡੀਮੇਡ ਕੱਪੜਿਆਂ ਦੀ ਦੁਕਾਨ 'ਚ ਪਿਆ ਕਰੀਬ 2 ਕਰੋੜ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅੱਗ ਬੁਝਾਊ ਵਿਭਾਗ ਦੇ ਸਹਾਇਕ ਸਬ ਇੰਸਪੈਕਟਰ (ਏ. ਐਸ. ਆਈ) ਸੁਸ਼ੀਲ ਕੁਮਾਰ ਦੂਬੇ ਨੇ ਦੱਸਿਆ ਕਿ ਸ਼ਹਿਰ ਦੇ ਦੇਵਾਸ ਨਾਕਾ ਖੇਤਰ ਵਿਚ ਇਕ ਸ਼ਾਪਿੰਗ ਮਾਲ ਦੀ ਪਹਿਲੀ ਮੰਜ਼ਿਲ 'ਚ ਅੱਗ ਲੱਗ ਗਈ, ਜਿਸ ਨਾਲ 4 ਮੰਜ਼ਿਲਾ ਇਸ ਇਮਾਰਤ ਧੂੰਏਂ ਨਾਲ ਭਰ ਗਈ।

ਦੂਬੇ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਮਹਿੰਗੇ ਬਰਾਂਡ ਦੇ ਕੱਪੜਿਆਂ ਦੀ ਦੁਕਾਨ ਦਾ ਕਰੀਬ 2 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨ ਦੱਸਿਆ ਕਿ ਇਹ ਦੁਕਾਨ ਤਿੰਨ ਮਹੀਨੇ ਪਹਿਲਾਂ ਹੀ ਖੁੱਲ੍ਹੀ ਸੀ। ਏ. ਐਸ. ਆਈ ਨੇ ਦੱਸਿਆ ਕਿ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਅੱਗ ਨਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਅਤੇ ਸ਼ੱਕ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।


author

Tanu

Content Editor

Related News