ਹਿਮਾਚਲ: ਮੰਡੀ ਜ਼ਿਲ੍ਹੇ ਦੇ SDM ਦਫ਼ਤਰ ''ਚ ਲੱਗੀ ਭਿਆਨਕ ਅੱਗ, ਕਈ ਦਸਤਾਵੇਜ਼ ਸੜੇ

Saturday, Apr 15, 2023 - 03:09 PM (IST)

ਹਿਮਾਚਲ: ਮੰਡੀ ਜ਼ਿਲ੍ਹੇ ਦੇ SDM ਦਫ਼ਤਰ ''ਚ ਲੱਗੀ ਭਿਆਨਕ ਅੱਗ, ਕਈ ਦਸਤਾਵੇਜ਼ ਸੜੇ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪਧਾਰ ਸਥਿਤ ਸਬ-ਡਿਵੀਜ਼ਨਲ ਮੈਜਿਸਟ੍ਰੇਟ (SDM) ਦਫ਼ਤਰ ਦੀ ਲਾਇਸੈਂਸ ਸ਼ਾਖਾ 'ਚ ਸ਼ਨੀਵਾਰ ਨੂੰ ਭਿਆਨਕ ਅੱਗ ਲੱਗ ਗਈ। ਇਸ ਅੱਗ 'ਚ ਕਈ ਦਸਤਾਵੇਜ਼ ਸੜ ਕੇ ਸੁਆਹ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। 

ਉਨ੍ਹਾਂ ਦੱਸਿਆ ਕਿ ਅੱਗ ਨਾਲ ਕੰਪਿਊਟਰ, ਪ੍ਰਿੰਟਰ ਅਤੇ ਦਫ਼ਤਰ ਦਾ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਅਧਿਕਾਰੀ ਮੁਤਾਬਕ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਅੰਸ਼ਕ ਤੌਰ 'ਤੇ ਸੜੇ ਹੋਏ ਦਸਤਾਵੇਜ਼ ਕੱਢ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ।


author

Tanu

Content Editor

Related News