ਗੁਰੂਗ੍ਰਾਮ 'ਚ ਅੱਗ ਦਾ ਗੋਲਾ ਬਣ ਫਲਾਈਓਵਰ 'ਤੇ ਕਿਵੇਂ ਦੌੜੀ ਹੌਂਡਾ ਕਾਰ (Video)
Thursday, Nov 08, 2018 - 11:51 AM (IST)
ਗੁਰੂਗ੍ਰਾਮ (ਮੋਹਿਤ)— ਗੁਰੂਗ੍ਰਾਮ 'ਚ ਹੌਂਡਾ ਸਿਟੀ ਕਾਰ 'ਚ ਅੱਗ ਲੱਗਣ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਤੇਜ਼ ਰਫਤਾਰ ਕਾਰ ਅੱਗ ਦਾ ਗੋਲਾ ਬਣ ਕੇ ਫਲਾਈਓਵਰ 'ਤੇ ਦੌੜ ਰਹੀ ਹੈ।
ਇਸ ਦੌਰਾਨ ਕਾਰਨ ਨੇ ਇਕ ਆਟੋ ਨੂੰ ਟੱਕਰ ਮਾਰੀ। ਹਾਲਾਂਕਿ ਇਸ ਘਟਨਾ 'ਚ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ, ਜਿਸ ਕਾਰਨ ਇਕ ਭਿਆਨਕ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਜਾਣਕਾਰੀ ਮੁਤਾਬਕ ਇਹ ਘਟਨਾ ਰਾਜੀਵ ਚੌਂਕ ਨੇੜੇ ਵਾਪਰਿਆ।