ਮਾਤਾ ਵੈਸ਼ਨੋ ਦੇਵੀ ਭਵਨ ਕੰਪਲੈਕਸ ’ਚ ਮਜ਼ਦੂਰਾਂ ਲਈ ਬਣੇ ਸ਼ੈੱਡ ਨੂੰ ਲੱਗੀ ਅੱਗ

Friday, Feb 03, 2023 - 06:17 PM (IST)

ਮਾਤਾ ਵੈਸ਼ਨੋ ਦੇਵੀ ਭਵਨ ਕੰਪਲੈਕਸ ’ਚ ਮਜ਼ਦੂਰਾਂ ਲਈ ਬਣੇ ਸ਼ੈੱਡ ਨੂੰ ਲੱਗੀ ਅੱਗ

ਕਟੜਾ– ਮਾਤਾ ਵੈਸ਼ਨੋ ਦੇਵੀ ਭਵਨ ਕੰਪਲੈਕਸ ’ਚ ਬਣੇ ਮਜ਼ਦੂਰਾਂ ਦੇ ਸ਼ੈੱਡ ’ਚ ਸ਼ੁੱਕਰਵਾਰ ਨੂੰ ਅੱਗ ਲੱਗ ਗਈ। ਅਚਾਨਕ ਲੱਗੀ ਅੱਗ ਕਾਰਨ ਹਫੜਾ-ਦਫੜੀ ਮਚ ਗਈ। ਮਿਲੀ ਜਾਣਕਾਰੀ ਮੁਤਾਬਕ, ਸਥਾਨਕ ਲੋਕਾਂ ਅਤੇ ਮੌਜੂਦ ਸੁਰੱਖਿਆ ਕਾਮਿਆਂ ਨੇ ਅੱਗ ’ਤੇ ਕਾਬੂ ਪਾਉਣ ਲਈ ਰਾਹਤ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। 

PunjabKesari

ਜੰਮੂ-ਕਸ਼ਮੀਰ ਪੁਲਸ ਮਾਤਾ ਵੈਸ਼ਨੋ ਦੇਵੀ ਭਵਨ ਨੇੜੇ ਅੱਗ ਲੱਗਣ ਦੀ ਘਟਨਾ ਦੀ ਜਾਂਚ ਕਰ ਰਹੀ ਹੈ। ਫਿਲਹਾਲ ਯਾਤਰਾ ਸੂਚਾਰੂ ਢੰਗ ਨਾਲ ਚੱਲ ਰਹੀ ਹੈ। 


author

Rakesh

Content Editor

Related News